ਕੇਂਦਰ ਨੀਟ-ਯੂ ਜੀ ਦੀ ਸਾਰੀ ਪ੍ਰੀਖਿਆ ਰੱਦ ਕਰਨ ਦੇ ਖਿਲਾਫ

0
133

ਨਵੀਂ ਦਿੱਲੀ : ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਪੂਰੀ ਨੀਟ-ਯੂ ਜੀ 2024 ਦੀ ਪ੍ਰੀਖਿਆ ਨੂੰ ਰੱਦ ਕਰਨਾ ਤਰਕਸੰਗਤ ਨਹੀਂ ਹੋਵੇਗਾ | ਇਸ ਨਾਲ ਲੱਖਾਂ ਇਮਾਨਦਾਰ ਵਿਦਿਆਰਥੀਆਂ ਦਾ ਭਵਿੱਖ ਖਤਰੇ ‘ਚ ਪੈ ਜਾਵੇਗਾ | ਉਮੀਦਵਾਰਾਂ, ਕੋਚਿੰਗ ਸੰਸਥਾਵਾਂ ਅਤੇ ਉਮੀਦਵਾਰਾਂ ਦੇ ਮਾਪਿਆਂ ਵੱਲੋਂ ਦਾਇਰ ਪਟੀਸ਼ਨਾਂ ਦੇ ਇੱਕ ਸਮੂਹ ਦੇ ਜਵਾਬ ‘ਚ ਦਾਖਲ ਕੀਤੇ ਗਏ ਆਪਣੇ ਹਲਫਨਾਮੇ ‘ਚ ਕੇਂਦਰੀ ਸਿੱਖਿਆ ਮੰਤਰਾਲੇ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਪ੍ਰੀਖਿਆ ਨੂੰ ਰੱਦ ਕਰਨਾ ਲੱਖਾਂ ਇਮਾਨਦਾਰ ਉਮੀਦਵਾਰਾਂ ਨਾਲ ਅਨਿਆਂ ਹੋਵੇਗਾ | ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਦ ਤਕ ਪੂਰੇ ਭਾਰਤ ਵਿਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਸਬੂਤ ਨਹੀਂ ਮਿਲ ਜਾਂਦੇ ਤਦ ਤਕ ਇਹ ਪ੍ਰੀਖਿਆ ਰੱਦ ਨਹੀਂ ਕਰਨੀ ਚਾਹੀਦੀ ਕਿਉਂਕਿ ਨੀਟ ਦਾ ਨਤੀਜਾ ਆ ਚੁੱਕਿਆ ਹੈ |
ਪ੍ਰੀਖਿਆ ਰੱਦ ਕਰਨਾ ਹੋਣਹਾਰ ਵਿਦਿਆਰਥੀਆਂ ਨਾਲ ਧੋਖਾ ਹੋਵੇਗਾ |

LEAVE A REPLY

Please enter your comment!
Please enter your name here