28.6 C
Jalandhar
Friday, October 18, 2024
spot_img

ਯੂ ਪੀ ਦੇ ਅਗਨੀਵੀਰ ਵੱਲੋਂ ਖੁਦਕੁਸ਼ੀ

ਆਗਰਾ : ਆਗਰਾ ਏਅਰਫੋਰਸ ਸਟੇਸ਼ਨ ਕੰਪਲੈਕਸ ‘ਚ ਤਾਇਨਾਤ ਅਗਨੀਵੀਰ ਸ੍ਰੀਕਾਂਤ ਚੌਧਰੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਘਟਨਾ ਮੰਗਲਵਾਰ ਰਾਤ 1.30 ਵਜੇ ਦੀ ਦੱਸੀ ਜਾ ਰਹੀ ਹੈ | ਪੁਲਸ ਨੂੰ ਬੁੱਧਵਾਰ ਸਵੇਰੇ 7 ਵਜੇ ਏਅਰ ਫੋਰਸ ਸਟੇਸ਼ਨ ਤੋਂ ਸੂਚਨਾ ਦਿੱਤੀ ਗਈ | ਖੁਦਕੁਸ਼ੀ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ | ਬਲੀਆ ਦੇ ਰੇਵਤੀ ਥਾਣਾ ਖੇਤਰ ਦੇ ਪਿੰਡ ਨਰਾਇਣਪੁਰ ਵਾਸੀ ਮੰਜੀ ਚੌਧਰੀ ਦਾ ਪੁੱਤਰ 22 ਸਾਲਾ ਸ੍ਰੀਕਾਂਤ ਚੌਧਰੀ ਡੇਢ ਸਾਲ ਪਹਿਲਾਂ ਅਗਨੀਵੀਰ ਵਜੋਂ ਭਰਤੀ ਹੋਇਆ ਸੀ | ਇੰਸਪੈਕਟਰ ਸ਼ਾਹਗੰਜ ਪੁਲਸ ਅਮਿਤ ਮਾਨ ਸਿੰਘ ਨੇ ਦੱਸਿਆ ਕਿ ਅਗਨੀਵੀਰ ਨੇ ਰਾਈਫਲ ਨਾਲ ਮੱਥੇ ਦੇ ਵਿਚਕਾਰ ਗੋਲੀ ਮਾਰੀ | ਪਰਿਵਾਰ ਦੀ ਇੱਕ ਦਿਨ ਪਹਿਲਾਂ ਸ੍ਰੀਕਾਂਤ ਨਾਲ ਗੱਲਬਾਤ ਹੋਈ ਸੀ | ਗੱਲਾਂ ਕਰਦਿਆਂ ਉਹ ਸਾਧਾਰਨ ਲੱਗ ਰਿਹਾ ਸੀ | ਅਜਿਹਾ ਨਹੀਂ ਲੱਗਿਆ ਕਿ ਉਹ ਤਣਾਅ ਵਿਚ ਸੀ |

Related Articles

LEAVE A REPLY

Please enter your comment!
Please enter your name here

Latest Articles