33.1 C
Jalandhar
Tuesday, October 22, 2024
spot_img

ਦੋਸਤ ਪੁਤਿਨ ਨਾਲ ਆਲਮੀ ਮਾਮਲਿਆਂ ’ਤੇ ਗੱਲ ਕਰਾਂਗਾ : ਮੋਦੀ

ਮਾਸਕੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਮਾਸਕੋ ਪੁੱਜੇ। ਇਸ ਦੌਰਾਨ ਰੂਸੀ ਫੌਜ ਨੇ ਭਾਰਤੀ ਕੌਮੀ ਤਰਾਨੇ ਨਾਲ ਉਨ੍ਹਾ ਦਾ ਸਵਾਗਤ ਕੀਤਾ। ਮੋਦੀ ਮੰਗਲਵਾਰ ਭਾਰਤ-ਰੂਸ ਸਾਲਾਨਾ ਸੰਮੇਲਨ ਵਿਚ ਹਿੱਸਾ ਲੈਣਗੇ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸੋਮਵਾਰ ਉਨ੍ਹਾ ਨੂੰ ਡਿਨਰ ਦੇਣਾ ਸੀ।
ਦਿੱਲੀ ਤੋਂ ਮਾਸਕੋ ਲਈ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਭਾਰਤ ਸ਼ਾਂਤੀਪੂਰਨ ਅਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਇਹ 2019 ਦੇ ਬਾਅਦ ਤੋਂ ਮੋਦੀ ਦੀ ਰੂਸ ਦੀ ਪਹਿਲੀ ਯਾਤਰਾ ਹੈ। ਫਰਵਰੀ 2022 ’ਚ ਯੂਕਰੇਨ ’ਤੇ ਰੂਸੀ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਵੀ ਇਹ ਭਾਰਤੀ ਪ੍ਰਧਾਨ ਮੰਤਰੀ ਦੀ ਰੂਸ ਦੀ ਪਹਿਲੀ ਯਾਤਰਾ ਹੈ। 9 ਜੁਲਾਈ ਨੂੰ ਰੂਸ ’ਚ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਮੋਦੀ ਆਸਟਰੀਆ ਲਈ ਰਵਾਨਾ ਹੋਣਗੇ। ਇਹ 40 ਸਾਲ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਆਲਮੀ ਮੁੱਦਿਆਂ ’ਤੇ ਦਿ੍ਰਸ਼ਟੀਕੋਣ ਸਾਂਝਾ ਕਰਨ ਦੇ ਨਾਲ ਹੀ ਇਕ ਸ਼ਾਂਤੀਪੂਰਨ ਤੇ ਸਥਿਰ ਖੇਤਰ ਲਈ ਸਹਾਇਕ ਭੂਮਿਕਾ ਨਿਭਾਉਣ ਲਈ ਉਤਸ਼ਾਹਤ ਹਨ। ਰੂਸ ਅਤੇ ਆਸਟਰੀਆ ਦੇ ਦੋ ਦਿਨਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਬਿਆਨ ’ਚ ਇਹ ਗੱਲ ਕਹੀ। ਮੋਦੀ ਤੇ ਪੂਤਿਨ ਮੰਗਲਵਾਰ ਨੂੰ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ’ਚ ਮਿਲਣਗੇ। ਇਸ ਦੌਰਾਨ ਉਹ ਵੱਖ-ਵੱਖ ਖੇਤਰਾਂ ’ਚ ਦੁਵੱਲੇ ਸੰਬੰਧਾਂ ਨੂੰ ਹੋਰ ਵਿਸਤਾਰ ਦੇਣ ਦੇ ਤਰੀਕੇ ਲੱਭਣ ਬਾਰੇ ਚਰਚਾ ਕਰਨਗੇ। ਮੋਦੀ ਨੇ ਕਿਹਾਭਾਰਤ ਤੇ ਰੂਸ ਵਿਚਾਲੇ ਵਿਸ਼ੇਸ਼ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ ਪਿਛਲੇ 10 ਸਾਲਾਂ ’ਚ ਹੋਰ ਵਧੀ ਹੈ, ਜਿਸ ’ਚ ਊਰਜਾ, ਸੁਰੱਖਿਆ, ਵਪਾਰ, ਨਿਵੇਸ਼, ਸਿਹਤ, ਸਿੱਖਿਆ, ਸਭਿਆਚਾਰ, ਸੈਰ-ਸਪਾਟਾ ਅਤੇ ਲੋਕਾਂ ਨਾਲ ਲੋਕਾਂ ਦਾ ਸੰਪਰਕ ਆਦਿ ਖੇਤਰ ਸ਼ਾਮਲ ਹਨ। ਮੈਂ, ਮੇਰੇ ਦੋਸਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਵੱਖ-ਵੱਖ ਖੇਤਰੀ ਤੇ ਆਲਮੀ ਮਾਮਲਿਆਂ ਬਾਰੇ ਦਿ੍ਰਸ਼ਟੀਕੋਣ ਸਾਂਝਾ ਕਰਨ ਨੂੰ ਲੈ ਕੇ ਆਸਵੰਦ ਹਾਂ। ਅਸੀਂ ਸ਼ਾਂਤੀਪੂਰਨ ਤੇ ਸਥਿਰ ਖੇਤਰ ਵਾਸਤੇ ਸਹਾਇਕ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ। ਇਹ ਯਾਤਰਾ ਮੈਨੂੰ ਰੂਸ ’ਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਮਿਲਣ ਦਾ ਮੌਕਾ ਵੀ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਆਸਟਰੀਆ ਨੂੰ ਭਾਰਤ ਦਾ ਦਿ੍ਰੜ੍ਹ ਤੇ ਭਰੋਸੇਯੋਗ ਭਾਈਵਾਲ ਦੱਸਿਆ ਅਤੇ ਕਿਹਾ ਕਿ ਇਸ ਦੌਰੇ ’ਤੇ ਉਨ੍ਹਾ ਨੂੰ ਰਾਸ਼ਟਰਪਤੀ ਐਲੇਗਜ਼ੈਂਡਰ ਵਾਨ ਡੇਰ ਬੈਲੇਨ ਅਤੇ ਚਾਂਸਲਰ ਕਾਰਲ ਨੇਹਮਰ ਨੂੰ ਮਿਲਣ ਦਾ ਮੌਕਾ ਮਿਲੇਗਾ।

Related Articles

LEAVE A REPLY

Please enter your comment!
Please enter your name here

Latest Articles