27.5 C
Jalandhar
Friday, October 18, 2024
spot_img

ਜਾਲ੍ਹੀ ਗੈਸ ਕੁਨੈਕਸ਼ਨਾਂ ਦਾ ਪਤਾ ਲਾਉਣ ਲਈ ਮੁਹਿੰਮ

ਨਵੀਂ ਦਿੱਲੀ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ-ਕੇ ਵਾਈ ਸੀ ਇਸ ਕਰਕੇ ਕਰਵਾਈ ਜਾ ਰਹੀ ਹੈ ਤਾਂ ਕਿ ਜਾਲ੍ਹੀ ਐੱਲ ਪੀ ਜੀ ਖਾਤਿਆਂ ਨੂੰ ਬੰਦ ਕੀਤਾ ਜਾ ਸਕੇ। ਉਨ੍ਹਾ ਕਿਹਾ ਕਿ ਵੱਡੀ ਗਿਣਤੀ ਲੋਕ ਜਾਲ੍ਹੀ ਕੁਨੈਕਸ਼ਨਾਂ ਜ਼ਰੀਏ ਗੈਸ ਸਿਲੰਡਰ ਲੈ ਲੈਂਦੇ ਹਨ ਤੇ ਅੱਗੇ ਵਪਾਰੀਆਂ ਜਾਂ ਦੁਕਾਨਦਾਰਾਂ ਨੂੰ ਵੇਚ ਦਿੰਦੇ ਹਨ। ਉਨ੍ਹਾ ਕੇਰਲਾ ਦੇ ਵਿਰੋਧੀ ਧਿਰ ਦੇ ਆਗੂ ਦੇ ਸੋਸ਼ਲ ਮੀਡੀਆ ’ਤੇ ਆਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਐੱਲ ਪੀ ਜੀ ਗੈਸ ਦੀ ਕੇ ਵਾਈ ਸੀ ਦੀ ਕੋਈ ਡੈਡਲਾਈਨ ਨਹੀਂ ਰੱਖੀ ਗਈ ਹੈ।
ਪਤੰਜਲੀ ਦੇ 14 ਪਦਾਰਥ ਵਿਕਣੇ ਬੰਦ
ਨਵੀਂ ਦਿੱਲੀ : ਪਤੰਜਲੀ ਆਯੁਰਵੈਦ ਲਿਮਟਿਡ ਨੇ ਮੰਗਲਵਾਰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਉਤਰਾਖੰਡ ਸਟੇਟ ਲਾਇਸੈਂਸਿੰਗ ਅਥਾਰਟੀ ਵੱਲੋਂ ਅਪਰੈਲ ਵਿਚ 14 ਪਦਾਰਥਾਂ ਦੇ ਲਾਇਸੈਂਸ ਮੁਅੱਤਲ ਕਰਨ ਤੋਂ ਬਾਅਦ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕ ਦਿੱਤੀ ਹੈ ਤੇ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕਣ ਲਈ ਪਤੰਜਲੀ ਫਰੈਂਚਾਇਜ਼ੀ ਦੀਆਂ 5606 ਦੁਕਾਨਾਂ ਤੋਂ ਵੀ ਇਨ੍ਹਾਂ ਪਦਾਰਥਾਂ ਨੂੰ ਹਟਾ ਲਿਆ ਹੈ। ਇਸ ਤੋਂ ਇਲਾਵਾ ਮੀਡੀਆ ਅਦਾਰਿਆਂ ਨੂੰ ਵੀ ਇਨ੍ਹਾਂ 14 ਪਦਾਰਥਾਂ ਬਾਰੇ ਇਸ਼ਤਿਹਾਰ ਪ੍ਰਕਾਸ਼ਤ ਨਾ ਕਰਨ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਦੀ ਬੈਂਚ ਨੇ ਪਤੰਜਲੀ ਨੂੰ ਕਿਹਾ ਕਿ ਇਸ ਸੰਬੰਧ ਵਿਚ ਹਲਫਨਾਮਾ ਦੋ ਹਫਤਿਆਂ ਵਿਚ ਦਾਇਰ ਕੀਤਾ ਜਾਵੇ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਨੇ ਸਹੁੰ ਚੁੱਕੀ
ਚੰਡੀਗੜ੍ਹ : ਪੰਜਾਬ ਰਾਜ ਭਵਨ ਵਿਚ ਮੰਗਲਵਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁਕਾਈ। ਜਸਟਿਸ ਨਾਗੂ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਵਜੋਂ ਸੇਵਾ ਨਿਭਾਅ ਰਹੇ ਸਨ। ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਹਾਈ ਕੋਰਟ 31 ਜੱਜਾਂ ਦੀ ਘਾਟ ਅਤੇ 436,351 ਤੋਂ ਵੱਧ ਬਕਾਏ ਕੇਸਾਂ ਨਾਲ ਜੂਝ ਰਹੀ ਹੈ। ਹਾਈ ਕੋਰਟ ਲਈ 85 ਜੱਜਾਂ ਦੀ ਮਨਜ਼ੂਰੀ ਹੈ ਪਰ ਇਸ ਵੇਲੇ 54 ਜੱਜ ਹਨ। ਇਸ ਸਾਲ ਤਿੰਨ ਜੱਜਾਂ ਦੀ ਸੇਵਾਮੁਕਤੀ ਅਤੇ ਅਗਲੇ ਸਾਲ ਤਿੰਨ ਹੋਰ ਜੱਜਾਂ ਦੀ ਸੇਵਾਮੁਕਤੀ ਤੋਂ ਬਾਅਦ ਇਹ ਸਥਿਤੀ ਹੋਰ ਵਿਗੜਨ ਦੀ ਉਮੀਦ ਹੈ।
ਉਡਾਣ ਭਰਦਿਆਂ ਜਹਾਜ਼ ਦਾ ਪਹੀਆ ਡਿੱਗਿਆ
ਲਾਸ ਏਂਜਲਸ : ਅਮਰੀਕਾ ਦੇ ਲਾਸ ਏਂਜਲਸ ’ਚ ਉਡਾਣ ਭਰਦੇ ਵੇਲੇ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਜੈੱਟ ਜਹਾਜ਼ ਦਾ ਪਹੀਆ ਡਿੱਗ ਗਿਆ, ਪਰ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਏਅਰਲਾਈਨ ਕੰਪਨੀ ਨੇ ਕਿਹਾ ਕਿ ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਘਟਨਾ ਵੇਲੇ ਬੋਇੰਗ 757-200 ਜਹਾਜ਼ ’ਚ 174 ਯਾਤਰੀ ਅਤੇ ਸੱਤ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਤੋਂ ਪਹਿਲਾਂ 7 ਮਾਰਚ ਨੂੰ ਸਾਨਫਰਾਂਸਿਸਕੋ ਤੋਂ ਉਡਾਣ ਭਰਨ ਵਾਲੇ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਬੀ 777-200 ਜੈੱਟ ਜਹਾਜ਼ ਦਾ ਪਹੀਆ ਹਵਾ ਵਿਚ ਟੁੱਟ ਕੇ ਡਿੱਗ ਗਿਆ ਸੀ।
ਬੱਸ ਪਲਟਣ ਨਾਲ 4 ਮੌਤਾਂ
ਹਰਦੋਈ : ਯੂ ਪੀ ਦੇ ਹਰਦੋਈ-ਮਾਧੋਗੰਜ ਰੋਡ ’ਤੇ ਮੰਗਲਵਾਰ ਬੱਸ ਪਲਟਣ ਨਾਲ 3 ਔਰਤਾਂ ਸਣੇ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਗੰਭੀਰ ਜ਼ਖਮੀ ਹੋ ਗਏ। ਬੱਸ ’ਚ 25 ਸਵਾਰੀਆਂ ਸਨ।
ਭਾਰਤੀ ਵਿਦਿਆਰਥੀ ਡੁੱਬਿਆ
ਨਿਊਯਾਰਕ : ਇੱਥੋਂ ਦੀ ਟ੍ਰਾਈਨ ਯੂਨੀਵਰਸਿਟੀ ਵਿਚ ਪੜ੍ਹਦੇ 25 ਸਾਲਾ ਭਾਰਤੀ ਵਿਦਿਆਰਥੀ ਸਾਈ ਸੂਰੀਆ ਗਡੇ ਦੀ ਬਾਰਬਰਵਿਲੇ ਫਾਲਜ਼ ਵਿਚ ਡੁੱਬਣ ਕਾਰਨ ਮੌਤ ਹੋ ਗਈ। ਉਹ ਤੇਲੰਗਾਨਾ ਤੋਂ ਸੀ ਤੇ 2023-24 ਸੈਸ਼ਨ ਦੌਰਾਨ ਉਸ ਨੇ ਦਾਖਲਾ ਲਿਆ ਸੀ।
ਕੇਜਰੀਵਾਲ ਨੂੰ ਸੰਮਨ
ਨਵੀਂ ਦਿੱਲੀ : ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਦਾਇਰ ਈ ਡੀ ਦੀ ਸੱਤਵੀਂ ਚਾਰਜਸ਼ੀਟ ਦਾ ਮੰਗਲਵਾਰ ਨੋਟਿਸ ਉਨ੍ਹਾ ਨੂੰ 12 ਜੁਲਾਈ ਲਈ ਸੰਮਨ ਜਾਰੀ ਕੀਤਾ। ਈ ਡੀ ਦਾ ਦੋਸ਼ ਹੈ ਕਿ ਕੇਜਰੀਵਾਲ ਆਬਕਾਰੀ ਘੁਟਾਲੇ ਦਾ ਮੁੱਖ ਸਾਜ਼ਿਸ਼ਕਰਤਾ ਸੀ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਪਤਨੀ ਦਾ ਦੋਸ਼ ਹੈ ਕਿ ਮੁੱਖ ਮੰਤਰੀ ਨੂੰ ਜਾਣਬੁੱਝ ਕੇ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।
ਪੇਪਰ ਲੀਕ ਮਾਮਲੇ ’ਚ ਪਟਨਾ ਤੋਂ ਦੋ ਗਿ੍ਰਫਤਾਰ
ਪਟਨਾ : ਸੀ ਬੀ ਆਈ ਨੇ ਨੀਟ-ਯੂ ਜੀ 2024 ਵਿਚ ਬੇਨੇਮੀਆਂ ਤੇ ਪੇਪਰ ਲੀਕ ਮਾਮਲੇ ’ਤੇ ਦੋ ਹੋਰਨਾਂ ਨੂੰ ਪਟਨਾ ਤੋਂ ਕਾਬੂ ਕੀਤਾ ਹੈ। ਸੀ ਬੀ ਆਈ ਨੇ ਮਹਾਰਾਸ਼ਟਰ ਦੇ ਲਾਤੂਰ ’ਚ ਬੀਤੇ ਦਿਨੀਂ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਸੀ, ਜਿਸ ਨਾਲ ਹੁਣ ਤੱਕ ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਗਿਆਰਾਂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਪਹਿਲਾਂ ਮਹਾਰਾਸ਼ਟਰ ਪੁਲਸ ਨੇ ਕੀਤੀ ਸੀ। ਮੈਡੀਕਲ ਦਾਖਲਾ ਪ੍ਰੀਖਿਆ 5 ਮਈ ਨੂੰ ਹੋਈ ਸੀ, ਜਿਸ ਵਿਚ ਬੇਨੇਮੀਆਂ ਕਾਰਨ ਵਿਵਾਦ ਭਖ ਗਿਆ ਸੀ। ਇਸ ਤੋਂ ਬਾਅਦ ਕੇਂਦਰ ਨੇ ਏਜੰਸੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ।

Related Articles

LEAVE A REPLY

Please enter your comment!
Please enter your name here

Latest Articles