ਹਾਥਰਸ ਮਾਮਲੇ ’ਚ ਐੱਸ ਡੀ ਐੱਮ ਸਣੇ 6 ਮੁਅੱਤਲ

0
188

ਲਖਨਊ : ਹਾਥਰਸ ਮਾਮਲੇ ਦੀ ਜਾਂਚ ਲਈ ਬਣਾਈ ਸਿੱਟ ਨੇ ਮੰਗਲਵਾਰ ਆਪਣੀ ਰਿਪੋਰਟ ਯੂ ਪੀ ਸਰਕਾਰ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਐੱਸ ਡੀ ਐੱਮ ਤੇ ਸਰਕਲ ਅਫਸਰ ਸਣੇ ਛੇ ਜਣਿਆਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਅਧਿਕਾਰੀਆਂ ’ਤੇ ਆਪਣੀ ਡਿਊਟੀ ਵਿਚ ਕੋਤਾਹੀ ਕਰਨ ਦੇ ਦੋਸ਼ਾਂ ਹੇਠ ਕਾਰਵਾਈ ਕੀਤੀ ਗਈ ਹੈ। ਸੂਤਰਾਂ ਅਨੁਸਾਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਤਿਸੰਗ ਦੇ ਸਥਾਨ ’ਤੇ ਲੋੜ ਤੋਂ ਵੱਧ ਲੋਕਾਂ ਨੂੰ ਇਕੱਠਾ ਕੀਤਾ ਗਿਆ ਸੀ ਤੇ ਇਸ ਸੰਬੰਧੀ ਬਣਦੇ ਪ੍ਰਬੰਧ ਨਹੀਂ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਸੂਰਜਪਾਲ ਉਰਫ ਨਰਾਇਣ ਹਰੀ ਉਰਫ ਭੋਲੇ ਬਾਬਾ ਦੇ ਸਤਿਸੰਗ ’ਚ 2 ਜੁਲਾਈ ਨੂੰ ਭਾਜੜ ਮਚ ਗਈ ਸੀ, ਜਿਸ ਕਾਰਨ 121 ਲੋਕਾਂ ਦੀ ਮੌਤ ਹੋ ਗਈ ਸੀ।
ਪੁਲਸ ਦੀ ਐੱਫ ਆਈ ਆਰ ਵਿਚ ਦਰਜ ਹੈ ਕਿ ਸਤਿਸੰਗ ਲਈ 80,000 ਲੋਕਾਂ ਦੀ ਮਨਜ਼ੂਰੀ ਲਈ ਗਈ ਸੀ ਪਰ ਇਕੱਠ ਢਾਈ ਲੱਖ ਤੋਂ ਵੱਧ ਹੋ ਗਿਆ ਸੀ।
ਸੁਪਰੀਮ ਕੋਰਟ ਸੁਣਵਾਈ ਕਰੇਗੀ
ਨਵੀਂ ਦਿੱਲੀ : ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਦੱਸਿਆ ਕਿ ਸੁਪਰੀਮ ਕੋਰਟ ਹਾਥਰਸ ਭਾਜੜ ਮਾਮਲੇ ਦੀ ਜਾਂਚ ਕਰੇਗੀ। ਇਸ ਸੰਬੰਧੀ ਜਨਤਕ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਸੀ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਪੰਜ ਮੈਂਬਰੀ ਮਾਹਰਾਂ ਦੇ ਪੈਨਲ ਤੋਂ ਕਰਵਾਈ ਜਾਵੇ। ਚੀਫ ਜਸਟਿਸ ਨੇ ਕਿਹਾ ਕਿ ਇਸ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ।

LEAVE A REPLY

Please enter your comment!
Please enter your name here