ਵਕੀਲਾਂ ਲਈ ਯੋਗਤਾ ਅੰਕ ਘਟਾਉਣ ਦੀ ਪਟੀਸ਼ਨ ਰੱਦ

0
177

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਲ ਇੰਡੀਆ ਬਾਰ ਐਗਜ਼ਾਮੀਨੇਸ਼ਨ (ਏ ਆਈ ਬੀ ਈ) ਲਈ ਯੋਗਤਾ ਅੰਕਾਂ ਨੂੰ ਘਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਮੰਗਲਵਾਰ ਰੱਦ ਕਰ ਦਿੱਤਾ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਜੇ ਏ ਆਈ ਬੀ ਈ ਲਈ ਨਿਰਧਾਰਤ ਕੱਟ-ਆਫ ਅੰਕ ਘੱਟ ਕੀਤੇ ਜਾਂਦੇ ਹਨ, ਤਾਂ ਇਸ ਨਾਲ ਬਾਰ ’ਚ ਦਾਖਲ ਹੋਣ ਵਾਲੇ ਵਕੀਲਾਂ ਦੀ ਗੁਣਵੱਤਾ ਪ੍ਰਭਾਵਤ ਹੋਵੇਗੀ। ਇਸ ਦੇ ਨਾਲ ਹੀ ਚੀਫ ਜਸਟਿਸ ਨੇ ਪਟੀਸ਼ਨਰਾਂ ਨੂੰ ਹੋਰ ਅਧਿਐਨ ਕਰਨ ਦੀ ਨਸੀਹਤ ਦਿੱਤੀ।
ਪਟੀਸ਼ਨ ’ਚ ਕੱਟ-ਆਫ ਅੰਕਾਂ ਨੂੰ ਜਨਰਲ ਸ਼੍ਰੇਣੀ ਅਤੇ ਓ ਬੀ ਸੀ ਲਈ 40 ਪ੍ਰਤੀਸ਼ਤ ਅਤੇ ਐੱਸ ਸੀ/ ਐੱਸ ਟੀ ਉਮੀਦਵਾਰਾਂ ਲਈ 35 ਪ੍ਰਤੀਸ਼ਤ ਕਰਨ ਦੀ ਮੰਗ ਕੀਤੀ ਗਈ ਸੀ। ਇਸ ਵੇਲੇ ਜਨਰਲ ਸ਼੍ਰੇਣੀ ਲਈ 45 ਪ੍ਰਤੀਸ਼ਤ ਅਤੇ ਬਾਕੀਆਂ ਲਈ 40 ਪ੍ਰਤੀਸ਼ਤ ਹੈ। ਚੀਫ ਜਸਟਿਸ ਨੇ ਕਿਹਾ ਕਿ ਜੇ ਕੋਈ ਏਨੇ ਅੰਕ ਨਹੀਂ ਲੈ ਸਕਦਾ ਤਾਂ ਕਿਸ ਤਰ੍ਹਾਂ ਦਾ ਵਕੀਲ ਬਣੇਗਾ। ਉਨ੍ਹਾ ਪਟੀਸ਼ਨਰਾਂ ਨੂੰ ਕਿਹਾਪੜ੍ਹੋ ਭਾਈ।

LEAVE A REPLY

Please enter your comment!
Please enter your name here