ਮਹਾਰਾਸ਼ਟਰ ’ਚ ਭੁਚਾਲ

0
232

ਛੱਤਰਪਤੀ ਸੰਭਾਜੀਨਗਰ : ਮਹਾਂਰਾਸ਼ਟਰ ਦੇ ਹਿੰਗੋਲੀ ’ਚ ਬੁੱਧਵਾਰ ਸਵੇਰੇ 4.5 ਤੀਬਰਤਾ ਦਾ ਭੂਚਾਲ ਆਇਆ, ਜਿਸ ਨੂੰ ਨਾਂਦੇੜ, ਪਰਭਨੀ, ਛੱਤਰਪਤੀ ਸੰਭਾਜੀਨਗਰ ਅਤੇ ਵਾਸਿਮ ਜ਼ਿਲ੍ਹਿਆਂ ਵਿਚ ਮਹਿਸੂਸ ਕੀਤਾ ਗਿਆ। ਜਾਨ-ਮਾਲ ਦੇ ਨੁਕਸਾਨ ਦੀ ਖਬਰ ਪ੍ਰਾਪਤ ਨਹੀਂ ਹੋਈ ਹੈ।
ਬੱਸ ਟੈਂਕਰ ’ਚ ਵੱਜ ਕੇ ਪਲਟੀ, 18 ਮੌਤਾਂ
ਉਨਾਓ : ਬੁੱਧਵਾਰ ਸਵੇਰੇ ਪੰਜ ਵਜੇ ਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਬਾਂਗਰਮਉ ਕੋਤਵਾਲੀ ਨੇੜੇ ਡਬਲ ਡੈਕਰ ਬੱਸ ਦੀ ਦੁੱਧ ਦੇ ਟੈਂਕਰ ਨਾਲ ਟੱਕਰ ਕਾਰਨ 18 ਸਵਾਰੀਆਂ ਦੀ ਮੌਤ ਹੋ ਗਈ ਤੇ 19 ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਬੱਸ ਟੈਂਕਰ ਨੂੰ ਓਵਰਟੇਕ ਕਰਦਿਆਂ ਬੇਕਾਬੂ ਹੋ ਕੇ ਟੈਂਕਰ ਨਾਲ ਟਕਰਾ ਕੇ ਪਲਟ ਗਈ। ਟੈਂਕਰ ਦਰਮਿਆਨੀ ਰਫਤਾਰ ਨਾਲ ਆਗਰਾ ਵੱਲ ਜਾ ਰਿਹਾ ਸੀ। ਬੱਸ ਵਿਚ 59 ਲੋਕ ਸਵਾਰ ਸਨ। ਬੱਸ ਬਿਹਾਰ ਦੇ ਸੀਤਾਮੜੀ ਤੋਂ ਯਾਤਰੀਆਂ ਨੂੰ ਲੈ ਕੇ ਦਿੱਲੀ ਜਾ ਰਹੀ ਸੀ। ਬੱਸ ’ਚ ਜ਼ਿਆਦਾਤਰ ਮਜ਼ਦੂਰ ਸਵਾਰ ਸਨ।

LEAVE A REPLY

Please enter your comment!
Please enter your name here