ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਦੇ ਮੁਖੀ ਨੇ ਬੁੱਧਵਾਰ ਬੀ ਐਮ ਡਬਲਿਊ ਹਿੱਟ ਐਂਡ ਰਨ ਕੇਸ ਦੇ ਮੁੱਖ ਮੁਲਜ਼ਮ ਮਿਹਿਰ ਸ਼ਾਹ ਦੇ ਪਿਤਾ ਰਾਜੇਸ਼ ਸਾਹ ਨੂੰ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਿਵ ਸੈਨਾ ਦੇ ਸਕੱਤਰ ਸੰਜੇ ਮੋਰੇ ਵੱਲੋਂ ਜਾਰੀ ਇਕ ਲਾਈਨ ਦੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਮੁੰਬਈ ਪੁਲਸ ਨੇ ਕਾਰ ਨਾਲ ਸਕੂਟਰ ਨੂੰ ਟੱਕਰ ਮਾਰਨ ਦੇ ਮਾਮਲੇ ’ਚ ਮਿਹਿਰ ਸ਼ਾਹ (24) ਨੂੰ ਮੰਗਲਵਾਰ ਗਿ੍ਰਫਤਾਰ ਕਰ ਲਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਿਹਿਰ ਦੇ ਪਿਤਾ ਰਾਜੇਸ਼ ਸ਼ਾਹ ਨੇ ਆਪਣੇ ਪੁੱਤਰ ਨੂੰ ਭਜਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਹਾਦਸੇ ’ਚ ਸ਼ਾਮਲ ਵਾਹਨ ਨੂੰ ਹਟਾਉਣ ਦੀ ਵੀ ਸਾਜ਼ਿਸ਼ ਰਚੀ। ਇਹ ਹਾਦਸਾ ਐਤਵਾਰ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਕਾਵੇਰੀ ਨਖਵਾ (45) ਅਤੇ ਉਸ ਦਾ ਪਤੀ ਪ੍ਰਦੀਪ ਸਕੂਟਰ ’ਤੇ ਮੁੰਬਈ ਦੇ ਵਰਲੀ ਇਲਾਕੇ ’ਚੋਂ ਲੰਘ ਰਹੇ ਸਨ। ਇਸ ਦੌਰਾਨ ਕਾਰ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਵੇਰੀ ਦੀ ਮੌਤ ਹੋ ਗਈ ਜਦਕਿ ਪ੍ਰਦੀਪ ਜ਼ਖਮੀ ਹੋ ਗਿਆ। ਕਾਰ ਨੂੰ ਮਿਹਿਰ ਸ਼ਾਹ ਚਲਾ ਰਿਹਾ ਸੀ।