474 ਗ੍ਰਾਮ ਹੈਰੋਇਨ ਸਮੇਤ ਡਰੋਨ ਬਰਾਮਦ

0
87

ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)-ਸਬ ਡਵੀਜ਼ਨ ਭਿੱਖੀਵਿੰਡ ਅਧੀਨ ਪੈਂਦੇ ਖੇਮਕਰਨ ਦੇ ਖੇਤਾਂ ’ਚੋਂ ਪੁਲਸ ਤੇ ਬੀਐੱਸਐੱਫ਼ ਨੇ ਸਾਂਝੇ ਸਰਚ ਅਭਿਆਨ ਦੌਰਾਨ 474 ਗ੍ਰਾਮ ਹੈਰੋਇਨ ਸਮੇਤ ਇੱਕ ਪਾਕਿ ਡਰੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖੇਮਕਰਨ ਦੇ ਬੋਹੜ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਖੇਤਾਂ ਵਿੱਚ ਨਸ਼ੀਲੇ ਪਦਾਰਥ ਤੇ ਡਰੋਨ ਦੇ ਮੌਜੂਦ ਹੋਣ ਸੰਬੰਧੀ ਗੁਪਤ ਜਾਣਕਾਰੀ ਮਿਲੀ ਸੀ।ਉਨ੍ਹਾਂ ਦੱਸਿਆ ਕਿ ਜਦੋਂ ਖੇਮਕਰਨ ਪੁਲਸ ਤੇ ਬੀਐੱਸਐੱਫ਼ ਨੇ ਖੇਤਾਂ ਵਿੱਚ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਉਥੋਂ 474 ਗ੍ਰਾਮ ਹੈਰੋਇਨ ਤੇ ਡੀਜੇਆਈ ਮੈਟਰਿਕ ਕਲਾਸਿਕ 3 ਕੰਪਨੀ ਦਾ ਡਰੋਨ ਬਰਾਮਦ ਹੋਇਆਂ ਹੈ ਜਿਸ ਸੰਬੰਧੀ ਥਾਣਾ ਖੇਮਕਰਨ ’ਚ ਮਿਤੀ 10/07/24 ਨੂੰ ਐੱਫਆਈਆਰ ਨੰਬਰ 81 ਐੱਨਡੀਪੀਐੱਸ 21ਸੀ,10,11,12,13 ਏਅਰਕਰਾਫਟ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here