ਜਲੰਧਰ ਪੱਛਮੀ ਹਲਕੇ ਦੇ ਵੋਟਰਾਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ

0
76

ਜਲੰਧਰ, (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ) -ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਬੁੱਧਵਾਰ ਸ਼ਾਮ ਪੰਜ ਵਜੇ ਤੱਕ 51.30 ਫੀਸਦੀ ਵੋਟਿੰਗ ਹੋਈ। ਇਹ ਵਧਣੀ ਸੀ, ਕਿਉਕਿ ਬੂਥ ਤੱਕ ਪਹੁੰਚ ਚੁੱਕੇ ਵੋਟਰਾਂ ਦੀਆਂ ਵੋਟਾਂ ਭੁਗਤਾਈਆਂ ਜਾਣੀਆਂ ਸਨ, ਤਾਂ ਵੀ ਵੋਟਰਾਂ ’ਚ ਬਹੁਤਾ ਉਤਸ਼ਾਹ ਨਜ਼ਰ ਨਹੀਂ ਆਇਆ। ਨਤੀਜਾ 13 ਜੁਲਾਈ ਨੂੰ ਆਏਗਾ।ਜ਼ਿਮਨੀ ਚੋਣ ਆਪ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਾਜਪਾ ਵਿਚ ਸ਼ਾਮਲ ਹੋਣ ਕਰਕੇ ਕਰਾਉਣੀ ਪਈ। ਅੰਗੂਰਾਲ ਨੇ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਹੈ, ਜਦਕਿ ‘ਆਪ’ ਵੱਲੋਂ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਬੀਬੀ ਸੁਰਿੰਦਰ ਕੌਰ ਉਮੀਦਵਾਰ ਹਨ। ਹਾਲਾਂਕਿ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ, ਪਰ ਦਲ ਵਿਚ ਬਗਾਵਤ ਤੋਂ ਬਾਅਦ ਅਕਾਲੀ ਦਲ ਨੇ ਬਸਪਾ ਉਮੀਦਵਾਰ ਦੀ ਹਮਾਇਤ ਕਰ ਦਿੱਤੀ ਸੀ। ਅਕਾਲੀ ਦਲ ਦੇ ਨਾਰਾਜ਼ ਧੜੇ ਨੇ ਸੁਰਜੀਤ ਕੌਰ ਲਈ ਪ੍ਰਚਾਰ ਕੀਤਾ।
ਹਿਮਾਚਲ ਵਿਚ ਵੀ ਤਿੰਨ ਸੀਟਾਂ ਲਈ ਜ਼ਿਮਨੀ ਚੋਣ ਹੋਈ। ਇਹ ਸੀਟਾਂ ਦੇਹਰਾ, ਹਮੀਰਪੁਰ ਤੇ ਨਾਲਾਗੜ੍ਹ ਹਨ। ਇਨ੍ਹਾਂ ਹਲਕਿਆਂ ਵਿਚ ਆਜ਼ਾਦਾਂ ਵਜੋਂ ਜਿੱਤਣ ਵਾਲਿਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਜ਼ਿਮਨੀ ਚੋਣਾਂ ਕਰਾਉਣੀਆਂ ਪਈਆਂ।

LEAVE A REPLY

Please enter your comment!
Please enter your name here