ਕਾਜ਼ੀਰੰਗਾ : ਅਸਾਮ ’ਚ ਹੜ੍ਹ ਕਾਰਨ ਕਾਜ਼ੀਰੰਗਾ ਦੇ ਨੈਸ਼ਨਲ ਪਾਰਕ ਵਿਚ 9 ਗੈਂਡਿਆਂ ਸਮੇਤ 159 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਫੀਲਡ ਡਾਇਰੈਕਟਰ ਸੋਨਾਲੀ ਘੋਸ਼ ਨੇ ਦੱਸਿਆ ਕਿ 159 ਜਾਨਵਰਾਂ ਵਿਚ 128 ਹੋਗ ਹੀਰਨ, 9 ਗੈਂਡੇ, 4 ਹੋਰ ਨਸਲਾਂ ਦੇ ਹਿਰਨ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਮਰ ਗਏ ਅਤੇ ਬਾਕੀ ਜਾਨਵਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪਾਰਕ ਅਥਾਰਟੀ ਅਤੇ ਜੰਗਲਾਤ ਵਿਭਾਗ ਵੱਲੋਂ 133 ਜਾਨਵਰਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 111 ਜਾਨਵਰਾਂ ਨੂੰ ਇਲਾਜ ਤੋਂ ਬਾਅਦ ਛੱਡ ਦਿੱਤਾ ਗਿਆ ਹੈ।