27.9 C
Jalandhar
Sunday, September 8, 2024
spot_img

ਸੁਪਰੀਮ ਕੋਰਟ ’ਚ ਦੋ ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ

ਨਵੀਂ ਦਿੱਲੀ : ਸੁਪਰੀਮ ਕੋਰਟ ਕੌਲਿਜੀਅਮ ਦੀਆਂ ਸਿਫਾਰਸ਼ਾਂ ’ਤੇ ਕੇਂਦਰ ਨੇ ਮੰਗਲਵਾਰ ਜਸਟਿਸ ਐਨ ਕੋਟੀਸ਼ਵਰ ਸਿੰਘ ਅਤੇ ਆਰ ਮਹਾਦੇਵਨ ਦੀ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ। ਕੌਲਿਜੀਅਮ ਨੇ 11 ਜੁਲਾਈ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਚੀਫ ਜਸਟਿਸ ਐਨ ਕੋਟੀਸ਼ਵਰ ਸਿੰਘ ਅਤੇ ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਆਰ ਮਹਾਦੇਵਨ ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਸੀ।
ਅਕਾਲ ਤਖਤ ’ਤੇ ਪੇਸ਼ ਹੋਵਾਂਗਾ : ਸੁਖਬੀਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਾਲੇ ਪੰਜ ਸਿੰਘ ਸਾਹਿਬਾਨ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ। ਉਨ੍ਹਾ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਇਸ ਸੰਬੰਧੀ ਪੰਜਾਬੀ ’ਚ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਉਹ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੇਸ਼ ਹੋਣਗੇ। ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਸੁਖਬੀਰ ’ਤੇ ਪੰਥ ਨਾਲ ਖਿਲਵਾੜ ਕਰਨ ਦੇ ਦੋਸ਼ ਲਾਏ ਗਏ ਸਨ, ਜਿਸ ਤੋਂ ਬਾਅਦ ਅਕਾਲ ਤਖਤ ਨੇ ਸੋਮਵਾਰ ਸੁਖਬੀਰ ਨੂੰ 15 ਦਿਨਾਂ ਦੇ ਅੰਦਰ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ।
ਅੰਬਾਨੀਆਂ ਦੇ ਵਿਆਹ ’ਚ ਬੰਬ ਦੀ ਗੱਲ ਕਹਿਣ ਵਾਲਾ ਗਿ੍ਰਫਤਾਰ
ਮੁੰਬਈ : ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਸਮਾਗਮ ਵਿਚ ਬੰਬ ਦੀ ਧਮਕੀ ਸੰਬੰਧੀ ਪਾਈ ਸੋਸ਼ਲ ਮੀਡੀਆ ਪੋਸਟ ਦੇ ਮਾਮਲੇ ਵਿਚ ਮੁੰਬਈ ਪੁਲਸ ਨੇ ਵਡੋਦਰਾ ਤੋਂ 32 ਸਾਲਾ ਇੰਜੀਨੀਅਰ ਵਿਰਲ ਸ਼ਾਹ ਨੂੰ ਗਿ੍ਰਫਤਾਰ ਕੀਤਾ ਹੈ। ਇਕ ‘ਐਕਸ’ ਪੋਸਟ ਵਿਚ ਕਿਹਾ ਗਿਆ ਸੀਮੈਂ ਸੋਚ ਰਿਹਾ ਹਾਂ ਕਿ ਅੰਬਾਨੀ ਦੇ ਵਿਆਹ ਵਿਚ ਬੰਬ ਫਟਣ ਤੋਂ ਬਾਅਦ ਕੱਲ੍ਹ ਅੱਧੀ ਦੁਨੀਆ ਉਲਟ ਜਾਵੇਗੀ, ਇਕ ਪਿੰਨ ਕੋਡ ਵਿਚ ਅਰਬਾਂ ਡਾਲਰ।

Related Articles

LEAVE A REPLY

Please enter your comment!
Please enter your name here

Latest Articles