ਚੰਡੀਗੜ (ਕ੍ਰਿਸ਼ਨ ਗਰਗ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਨਾ ਸਿਰਫ ਸਿੱਖ ਗੁਰੂਆਂ ਦੀ, ਸਗੋਂ ਸਮਾਜ ਦੇ ਹੋਰ ਮਹਾਪੁਰਸ਼ਾਂ ਦੀਆਂ ਜੈਯੰਤੀਆਂ ਸਰਕਾਰੀ ਤÏਰ ‘ਤੇ ਮਨਾਉਣ ਲਈ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਸ਼ੁਰੂ ਕੀਤੀ ਹੈ¢ ਇਸ ਤਰ੍ਹਾ ਦੀ ਯੋਜਨਾ ਚਲਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ¢ਮੁੱਖ ਮੰਤਰੀ ਸ਼ੁੱਕਰਵਾਰ ਆਪਣੇ ਨਿਵਾਸ ਸੰਤ ਕਬੀਰ ਕੁਟੀਰ ‘ਤੇ ਆਏ ਸਿੱਖ ਸਮਾਜ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ¢
ਸੈਨੀ ਨੇ ਕਿਹਾ ਕਿ ਉਹ ਆਪਣੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਨੂੰ ਨਵੀਂ ਪੀੜੀਆਂ ਤੱਕ ਪਹੁੰਚਾਉਣ ਲਈ ਕ੍ਰਿਤ ਸੰਕਲਪ ਹਨ¢ਉਨ੍ਹਾਂ ਦੀ ਸਮਿ੍ਤੀਆਂ ਨੁੰ ਸਹੇਜਣ ਲਈ ਜਿੰਨਾ ਕੰਮ ਕੀਤਾ ਜਾਵੇ, ਘੱਟ ਹੈ¢ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਕÏਮ ਬਹਾਦੁਰ ਹੈ, ਜਿਸ ਨੇ ਧਰਮ ਦੀ ਰੱਖਿਆ ਲਈ ਸਿਰ ਕਟਾ ਦਿੱਤੇ, ਪਰ ਝੁਕੇ ਨਹੀਂ¢ਇਸ ਕÏਮ ਦੀਆਂ ਕੁਰਬਾਨੀਆਂ ਅਤੇ ਵੀਰਤਾ ‘ਤੇ ਸਾਰੇ ਭਾਰਤ ਵਾਸੀਆਂ ਨੂੰ ਮਾਣ ਹੈ¢ ਇਸ ਮÏਕੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਨੂੰ 18 ਸੂਤਰੀ ਮੰਗ ਪੱਤਰ ਵੀ ਸÏਾਪਿਆ, ਜਿਸ ਨੂੰ ਮੁੱਖ ਮੰਤਰੀ ਨੇ ਸਬੰਧਿਤ ਵਿਭਾਗਾਂ ਨੁੰ ਭੇਜ ਕੇ ਜ਼ਰੂਰੀ ਕਾਰਵਾਈ ਦਾ ਭਰੋਸਾ ਦਿੱਤਾ¢ਮੈਂਬਰਾਂ ਨੇ ਮੁੱਖ ਮੰਤਰੀ ਨੂੰ ਸਿਰੋਪਾ ਭੇਟ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ¢ਇਸ ਮÏਕੇ ‘ਤੇ ਰਾਜ ਸਭਾ ਸਾਂਸਦ ਕ੍ਰਿਸ਼ਨ ਲਾਲ ਪੰਵਾਰ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਾਬਾ ਭੁਪੇਂਦਰ ਸਿੰਘ, ਸਾਬਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ, ਮਨਜਿੰਦਰ ਸਿੰਘ ਸਿਰਸਾ, ਬਲਜੀਤ ਸਿੰਘ ਦਾਦੂਵਾਲ ਅਤੇ ਕਵਲਜੀਤ ਸਿੰਘ ਅਜਰਾਨਾ ਸਮੇਤ ਵੱਡੀ ਗਿਣਤੀ ਵਿਚ ਸਿੱਖ ਸਮਾਜ ਦੇ ਆਗੂ ਮÏਜੂਦ ਸਨ¢

