ਜੈਪੁਰ : ਤਿੰਨ ਸਾਲ ਪਹਿਲਾਂ 11 ਸਾਲਾ ਕੁੜੀ ਨੂੰ ਉਸ ਦੀ ਰਿਸ਼ਤੇਦਾਰ ਤੋਂ ਖਰੀਦਣ ਦੇ ਦੋਸ਼ਾਂ ਹੇਠ ਪੁਲਸ ਨੇ ਹਰਿਆਣਾ ਤੋਂ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਸੰਦੀਪ ਯਾਦਵ ਅਤੇ ਸਤਵੀਰ ਯਾਦਵ ਨੇ ਕੁੜੀ ਨੂੰ ਦੋ ਲੱਖ ਰੁਪਏ ਵਿਚ ਖਰੀਦਿਆ ਸੀ | ਮੁਰਲੀਪੁਰਾ ਦੇ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਕੁੜੀ ਦੀ ਮਹਿਲਾ ਰਿਸ਼ਤੇਦਾਰ ਫਰਾਰ ਹੈ | ਮਾਤਾ-ਪਿਤਾ ਦੇ ਝਗੜੇ ਕਾਰਨ ਕੁੜੀ ਆਪਣੀ ਇਕ ਮਹਿਲਾ ਰਿਸ਼ਤੇਦਾਰ ਕੋਲ ਰਹਿਣ ਆ ਗਈ ਸੀ, ਜਿਸ ਨੇ ਦੇਖਭਾਲ ਕਰਨ ਦੀ ਬਜਾਏ ਉਸ ਨੂੰ ਹਰਿਆਣਾ ਦੇ ਇਕ ਪਰਵਾਰ ਨੂੰ ਵੇਚ ਦਿੱਤਾ | ਉਕਤ ਕੁੜੀ ਬਾਅਦ ਵਿਚ 12 ਅਤੇ 14 ਸਾਲ ਦੇ ਦੋ ਬੱਚਿਆਂ ਦੀ ਮਾਂ ਬਣ ਗਈ, ਕਿਉਂਕਿ ਦੋਸ਼ੀਆਂ ਵੱਲੋਂ ਝੂਠੀ ਜਾਣਕਾਰੀ ਦੇ ਆਧਾਰ ‘ਤੇ ਉਸ ਦਾ ਆਧਾਰ ਕਾਰਡ ਬਣਾਇਆ ਗਿਆ | ਅਧਿਕਾਰੀ ਨੇ ਕਿਹਾ ਕਿ ਕੁੜੀ ਉਥੋਂ ਭੱਜਣ ਵਿਚ ਕਾਮਯਾਬ ਹੋ ਗਈ ਅਤੇ ਉਸ ਨੇ ਮੁਰਲੀਪੁਰਾ ਥਾਣੇ ਵਿਚ ਆ ਕੇ ਸ਼ਿਕਾਇਤ ਦਰਜ ਕਰਵਾਈ ਸੀ |

