ਨੀਟ ਰਿਜ਼ਲਟ ਫਿਰ ਹੈਰਾਨ ਕਰਨ ਵਾਲਾ

0
134

ਰਾਜਕੋਟ ’ਚ 12, ਸੀਕਰ ’ਚ 8 ਵਿਦਿਆਰਥੀਆਂ ਦੇ 700+ ਨੰਬਰ
ਨਵੀਂ ਦਿੱਲੀ : ਨੀਟ-ਯੂ ਜੀ ਪ੍ਰੀਖਿਆ ਦਾ ਨਤੀਜਾ ਦੋਬਾਰਾ ਜਾਰੀ ਕੀਤਾ ਗਿਆ ਹੈ। ਐੱਨ ਟੀ ਏ ਨੇ ਸੁਪਰੀਮ ਕੋਰਟ ਦੇ ਆਦੇਸ਼ ’ਤੇ ਸਟੇਟਵਾਈਜ਼ ਅਤੇ ਸੈਂਟਰਵਾਈਜ਼ ਨਤੀਜੇ ਐਲਾਨ ਕੀਤੇ ਗਏ, ਪਰ ਨਤੀਜੇ ਜਾਰੀ ਹੋਣ ਤੋਂ ਬਾਅਦ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਰਾਜਕੋਟ ਸੈਂਟਰ ਦੇ 12 ਵਿਦਿਆਰਥੀਆਂ ਦੇ ਨੰਬਰ 700 ਤੋਂ ਵੱਧ ਅਤੇ ਸੀਕਰ ਸੈਂਟਰ ਤੋਂ 8 ਵਿਦਿਆਰਥੀਆਂ ਦੇ ਨੰਬਰ 700 ਤੋਂ ਵੱਧ ਹਨ। ਪਿਛਲੀ ਵਾਰ ਹਰਿਆਣਾ ਦੇ ਝੱਜਰ ਸੈਂਟਰ ਤੋਂ 6 ਵਿਦਿਆਰਥੀਆਂ ਨੂੰ 720 ਨੰਬਰ ਮਿਲੇ ਸਨ, ਪਰ ਇਸ ਵਾਰ ਦੇ ਨਤੀਜਿਆਂ ਤੋਂ ਇਸ ਸੈਂਟਰ ਤੋਂ ਇੱਕ ਦੇ ਵੀ 700 ਨੰਬਰ ਨਹੀਂ ਮਿਲੇ। ਇਨ੍ਹਾਂ ਨਤੀਜਿਆਂ ਤੋਂ ਬਾਅਦ ਵੀ ਵਿਦਿਆਰਥੀਆਂ ਦੇ ਸਵਾਲ ਰੁਕਣ ਦਾ ਨਾਂਅ ਨਹੀਂ ਲੈ ਰਹੇ। ਗੁਜਰਾਤ ਦੇ ਰਾਜਕੋਟ ’ਚ ਯੂਨਿਟ-1 ਸਕੂਲ ਆਫ਼ ਇੰਜੀਨੀਅਰਿੰਗ ਆਰ ਕੇ ਯੂਨੀਵਰਸਿਟੀ ਸੈਂਟਰ (ਕੇਂਦਰ ਨੰਬਰ 22701) ’ਤੇ ਪ੍ਰੀਖਿਆ ਦੇਣ ਵਾਲੇ ਸਭ ਤੋਂ ਜ਼ਿਆਦਾ ਵਿਦਿਆਰਥੀ ਨੇ ਨੀਟ-ਯੂ ਜੀ ਪ੍ਰੀਖਿਆ ਪਾਸ ਕੀਤੀ ਹੈ। ਇਹ ਅੰਕੜਾ ਲਗਭਗ 85 ਫੀਸਦੀ ਹੈ। ਰਾਜਕੋਟ ਦੇ ਇਸ ਸੈਂਟਰ ’ਤੇ 12 ਵਿਦਿਆਰਥੀਆਂ ਨੇ 700 ਤੋਂ ਵੱਧ ਨੰਬਰ ਲਏ, 115 ਵਿਦਿਆਰਥੀਆਂ ਦੇ 650 ਤੋਂ ਵੱੱਧ ਨੰਬਰ, 259 ਵਿਦਿਆਰਥੀਆਂ ਦੇ 600 ਤੋਂ ਵੱਧ ਨੰਬਰ ਅਤੇ 403 ਵਿਦਿਆਰਥੀਆਂ ਦੇ 550 ਤੋਂ ਵੱਧ ਨੰਬਰ ਹਨ। ਇਸ ਸੈਂਟਰ ’ਤੇ ਕੁੱਲ 1968 ਉਮੀਦਵਾਰਾਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ।
ਇਸ ਤਰ੍ਹਾਂ ਦੇ ਅੰਕੜੇ ਰਾਜਸਥਾਨ ਦੇ ਸੀਕਰ ’ਚ ਵਿਦਿਆ ਭਾਰਤੀ ਪਬਲਿਕ ਸਕੂਲ ਪ੍ਰੀਖਿਆ ਸੈਂਟਰ ’ਤੇ ਵੀ ਦੇਖਣ ਨੂੰ ਮਿਲੇ। ਇੱਥੇ ਕੁੱਲ 1001 ਉਮੀਦਵਾਰਾਂ ਨੇ 5 ਮਈ ਨੂੰ ਨੀਟ-ਯੂ ਜੀ ਦੀ ਪ੍ਰੀਖਿਆ ਦਿੱਤੀ ਸੀ। ਇੱਥੇ 8 ਵਿਦਿਆਰਥੀਆਂ ਦੇ 700 ਤੋਂ ਵੱਧ ਨੰਬਰ ਹਨ, 69 ਵਿਦਿਆਰਥੀਆਂ ਦੇ 650 ਤੋਂ ਵੱਧ, 155 ਵਿਦਿਆਰਥੀਆਂ ਦੇ 600 ਤੋਂ ਜ਼ਿਆਦਾ ਨੰਬਰ ਤੇ 241 ਵਿਦਿਆਰਥੀਆਂ ਦੇ 500 ਤੋਂ ਵੱਧ ਨੰਬਰ ਹਨ। ਉਥੇ ਹੀ ਨੀਟ ਦਾ ਪੇਪਰ ਝਾਰਖੰਡ ਦੇ ਜਿਸ ਸਕੂਲ ਤੋਂ ਲੀਕ ਹੋਇਆ, ਉਥੇ 22 ਵਿਦਿਆਰਥੀਆਂ ਦੇ 600 ਤੋਂ ਵੱਧ ਨੰਬਰ ਹਨ, ਇਸ ਸਕੂਲ ਦੇ ਪਿ੍ਰੰਸੀਪਲ ਨੂੰ ਸੀ ਬੀ ਆਈ ਗਿ੍ਰਫ਼ਤਾਰ ਕਰ ਚੁੱਕੀ ਹੈ।

LEAVE A REPLY

Please enter your comment!
Please enter your name here