ਨਵੀਂ ਦਿੱਲੀ : ਪੂਜਾ ਖੇਡਕਰ ਵਿਵਾਦ ਵਿਚਾਲੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐੱਸ ਸੀ) ਦੇ ਚੇਅਰਮੈਨ ਮਨੋਜ ਸੋਨੇ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾ ਦਾ ਕਾਰਜਕਾਲ 2029 ’ਚ ਖ਼ਤਮ ਹੋਣ ਵਾਲਾ ਸੀ। ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੰਜ ਸਾਲ ਪਹਿਲਾਂ ਹੀ ਉਨ੍ਹਾ ਅਹੁਦਾ ਛੱਡ ਦਿੱਤਾ। ਜਾਣਕਾਰੀ ਮੁਤਾਬਿਕ ਮਨੋਜ ਸੋਨੇ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਸੋਨੇ ਨੇ 2017 ’ਚ ਮੈਂਬਰ ਦੇ ਤੌਰ ’ਤੇ ਕਮਿਸ਼ਨ ਜੁਆਇਨ ਕੀਤਾ ਸੀ, ਉਹ 16 ਮਈ 2023 ਨੂੰ ਯੂ ਪੀ ਐਸ ਦੇ ਚੇਅਰਮੈਨ ਬਣਾਏ ਗਏ।





