24 C
Jalandhar
Thursday, September 19, 2024
spot_img

ਕਾਂਗਰਸ ਦੀ ਓਡੀਸ਼ਾ ਇਕਾਈ ਭੰਗ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਓਡੀਸ਼ਾ ਵਿਚ ਲੋਕ ਸਭਾ ਤੇ ਅਸੈਂਬਲੀ ਚੋਣਾਂ ’ਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਮਗਰੋਂ ਪਾਰਟੀ ਦੀ ਪ੍ਰਦੇਸ਼ ਇਕਾਈ ਭੰਗ ਕਰ ਦਿੱਤੀ ਹੈ। ਖੜਗੇ ਨੇ ਸੂਬਾ ਪ੍ਰਧਾਨ ਸ਼ਰਤ ਪਟਨਾਇਕ ਨੂੰ ਹਟਾਉਣ ਸਣੇ ਕਮੇਟੀ ਨੂੰ ਪੂਰੀ ਤਰ੍ਹਾਂ ਨਾਲ ਭੰਗ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ। ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੱਕ ਵਰਤਮਾਨ ਪ੍ਰਧਾਨ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨਗੇ।
ਪਹਿਲਾ ਓਮਨ ਚਾਂਡੀ ਐਵਾਰਡ ਰਾਹੁਲ ਨੂੰ
ਤਿਰੁਅਨੰਤਪੁਰਮ : ਰਾਹੁਲ ਗਾਂਧੀ ਦੀ ਪਲੇਠੇ ਓਮਨ ਚਾਂਡੀ ਪਬਲਿਕ ਸਰਵੈਂਟ ਐਵਾਰਡ ਲਈ ਚੋਣ ਕੀਤੀ ਗਈ ਹੈ। ਇਹ ਐਵਾਰਡ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਓਮਨ ਚਾਂਡੀ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਹੈ। ਓਮਨ ਚਾਂਡੀ ਫਾਊਂਡੇਸ਼ਨ ਨੇ ਤਿੰਨ ਦਿਨ ਪਹਿਲਾਂ ਚਾਂਡੀ ਦੀ ਪਹਿਲੀ ਬਰਸੀ ਮੌਕੇ ਇਸ ਪੁਰਸਕਾਰ ਦਾ ਐਲਾਨ ਕੀਤਾ ਸੀ। ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਮਾਹਰਾਂ ਦੀ ਜਿਊਰੀ ਨੇ ਇਸ ਐਵਾਰਡ ਲਈ ਰਾਹੁਲ ਗਾਂਧੀ ਦੇ ਨਾਂਅ ਦੀ ਚੋਣ ਕੀਤੀ ਹੈ। ਪੁਰਸਕਾਰ ਵਿਚ ਇਕ ਲੱਖ ਰੁਪਏ ਨਗਦ ਅਤੇ ਉੱਘੇ ਕਲਾਕਾਰ ਤੇ ਫਿਲਮਸਾਜ਼ ਨੀਮੋਮ ਪੁਸ਼ਪਰਾਜ ਵੱਲੋਂ ਡਿਜ਼ਾਈਨ ਕੀਤੀ ਕਲਾਕਿ੍ਰਤੀ ਸ਼ਾਮਲ ਹੋਵੇਗੀ।
ਮੁੰਡੇ ਦੀ ਨਿਪਾਹ ਨਾਲ ਮੌਤ
ਕੋਜ਼ੀਕੋਡ : ਕੇਰਲਾ ਦੇ ਮੱਲਾਪੁਰਮ ਵਿਚ 14 ਸਾਲਾ ਮੰੁਡੇ ਦੀ ਨਿਪਾਹ ਦੀ ਲਾਗ ਨਾਲ ਐਤਵਾਰ ਮੌਤ ਹੋ ਗਈ। ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾਮੁੰਡਾ ਵੈਂਟੀਲੇਟਰ ਸਪੋਰਟ ’ਤੇ ਸੀ। ਸਵੇਰੇ ਉਸ ਦਾ ਪਿਸ਼ਾਬ ਰੁਕ ਗਿਆ ਸੀ। ਉੁਸ ਨੂੰ ਦਿਲ ਦਾ ਦੌਰਾ ਪਿਆ, ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ ਅਤੇ ਸਵੇਰੇ 11:30 ਵਜੇ ਉਸ ਦੀ ਮੌਤ ਹੋ ਗਈ। ਸਸਕਾਰ ਕੌਮਾਂਤਰੀ ਪ੍ਰੋਟੋਕਾਲ ਮੁਤਾਬਕ ਕੀਤਾ ਜਾਵੇਗਾ।
ਢਿੱਗਾਂ ਹੇਠ ਆ ਕੇ 3 ਮਰੇ
ਰੁਦਰਪ੍ਰਯਾਗ : ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ’ਚ ਐਤਵਾਰ ਸਵੇਰੇ 7:30 ਵਜੇ ਦੇ ਕਰੀਬ ਗੌਰੀਕੁੰਡ-ਕੇਦਾਰਨਾਥ ਟਰੈਕਿੰਗ ਰੂਟ ’ਤੇ ਚਿਰਬਾਸਾ ਇਲਾਕੇ ਨੇੜ ਢਿੱਗਾਂ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 8 ਜ਼ਖਮੀ ਹੋ ਗਏ।

Related Articles

LEAVE A REPLY

Please enter your comment!
Please enter your name here

Latest Articles