ਪਵਾਰ ਭਿ੍ਰਸ਼ਟਾਚਾਰ ਦਾ ਸਰਗਨਾ : ਸ਼ਾਹ

0
130

ਪੁਣੇ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਵਿਰੋਧੀ ਧਿਰ ਦੇ ਕੱਦਾਵਰ ਆਗੂ ਤੇ ਐੱਨ ਸੀ ਪੀ (ਐੱਸ ਪੀ) ਮੁਖੀ ਸ਼ਰਦ ਪਵਾਰ ’ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾ ਨੂੰ ਦੇਸ਼ ਵਿਚ ਭਿ੍ਰਸ਼ਟਾਚਾਰ ਦਾ ਸਰਗਨਾ ਕਰਾਰ ਦਿੱਤਾ।
ਉਨ੍ਹਾ ਕਿਹਾ ਕਿ ਪਵਾਰ ਨੇ ਭਿ੍ਰਸ਼ਟਾਚਾਰ ਨੂੰ ਸੰਸਥਾਗਤ ਬਣਾਇਆ। ਇਥੇ ਭਾਜਪਾ ਦੀ ਸੂਬਾਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਰਾਹੁਲ ਗਾਂਧੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਦੇ ਬਾਵਜੂਦ ਦਿਖਾਏ ਹੰਕਾਰ ਲਈ ਜੰਮ ਕੇ ਭੰਡਿਆ। ਉਨ੍ਹਾ ਸ਼ਿਵ ਸੈਨਾ (ਯੂ ਬੀ ਟੀ) ਦੇ ਪ੍ਰਧਾਨ ਊਧਵ ਠਾਕਰੇ ਨੂੰ ਔਰੰਗਜ਼ੇਬ ਫੈਨ ਕਲੱਬ ਦਾ ਮੁਖੀ ਦੱਸਿਆ, ਜੋ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਨਨ ਲਈ ਰਹਿਮ ਦੀ ਅਪੀਲ ਕਰਨ ਵਾਲੇ ਲੋਕਾਂ ਨਾਲ ਬੈਠਾ ਹੈ। ਸ਼ਾਹ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮਹਾਯੂਤੀ ਅਗਾਮੀ ਮਹਾਰਾਸ਼ਟਰ ਅਸੈਂਬਲੀ ਚੋਣਾਂ ਵਿਚ 2014 ਤੇ 2019 ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰੇਗੀ।

LEAVE A REPLY

Please enter your comment!
Please enter your name here