25 C
Jalandhar
Sunday, September 8, 2024
spot_img

ਮੁੰਬਈ ’ਚ ਭਾਰੀ ਮੀਂਹ, ਕਈ ਉਡਾਣਾਂ ਪ੍ਰਭਾਵਤ

ਮੁੰਬਈ : ਮੁੰਬਈ ਤੇ ਆਸ-ਪਾਸ ਦੇ ਖੇਤਰਾਂ ਵਿਚ ਐਤਵਾਰ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਉਡਾਣਾਂ ਪ੍ਰਭਾਵਤ ਹੋਈਆਂ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੜਕਾਂ ’ਤੇ ਪਾਣੀ ਭਰ ਗਿਆ।
ਖਰਾਬ ਮੌਸਮ ਅਤੇ ਘੱਟ ਦਿਸਣਯੋਗਤਾ ਕਾਰਨ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣਾਂ ਨੂੰ ਦੋ ਵਾਰ ਮੁਅੱਤਲ ਕੀਤਾ ਗਿਆ। ਇੱਥੇ ਸ਼ਾਮ 4 ਵਜੇ ਤੱਕ 15 ਉਡਾਣਾਂ ਨੂੰ ਨੇੜਲੇ ਹਵਾਈ ਅੱਡਿਆਂ, ਮੁੱਖ ਤੌਰ ’ਤੇ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ। ਹਵਾਈ ਅੱਡੇ ’ਤੇ ਦੁਪਹਿਰ 12.12 ਵਜੇ ਅੱਠ ਮਿੰਟ ਲਈ ਅਤੇ ਦੁਪਹਿਰ ਇਕ ਤੋਂ ਸਵਾ ਇਕ ਵਜੇ ਤੱਕ ਹਵਾਈ ਉਡਾਣਾਂ ਪ੍ਰਭਾਵਤ ਹੋਈਆਂ। ਇੰਡੀਗੋ, ਏਅਰ ਇੰਡੀਆ, ਵਿਸਤਾਰਾ ਦੀਆਂ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਭੇਜਿਆ ਗਿਆ।
ਮੁੰਬਈ ਵਿਚ ਰੇਲ ਸੇਵਾਵਾਂ ਪੱਛਮੀ ਅਤੇ ਮੱਧ ਰੇਲਵੇ ਰੂਟਾਂ ’ਤੇ ਆਮ ਵਾਂਗ ਚੱਲੀਆਂ, ਪਰ ਮਾਨਖੁਰਦ, ਪਨਵੇਲ ਅਤੇ ਕੁਰਲਾ ਸਟੇਸ਼ਨਾਂ ਨੇੜੇ ਪਾਣੀ ਭਰਨ ਕਾਰਨ ਹਾਰਬਰ ਲਾਈਨ ’ਤੇ ਰੇਲ ਗੱਡੀਆਂ 15 ਤੋਂ 20 ਮਿੰਟ ਦੀ ਦੇਰੀ ਨਾਲ ਚੱਲੀਆਂ। ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰਨ ਕਾਰਨ ਕੁਝ ਬੱਸਾਂ ਨੂੰ ਦੂਜੇ ਰੂਟਾਂ ਵੱਲ ਮੋੜਨਾ ਪਿਆ। ਭਾਰੀ ਮੀਂਹ ਕਾਰਨ ਡੀ ਅੱੈਨ ਨਗਰ ’ਚ ਅੰਧੇਰੀ ਸਬਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਦੱਖਣ ਵੱਲ ਟਰੈਫਿਕ ਨੂੰ ਗੋਖਲੇ ਬਰਿੱਜ ਅਤੇ ਉੱਤਰ ਵੱਲ ਟਰੈਫਿਕ ਨੂੰ ਠਾਕਰੇ ਬਰਿੱਜ ਰਾਹੀਂ ਭੇਜਿਆ ਗਿਆ। ਮੱਧ ਮੁੰਬਈ ਦੇ ਵਡਾਲਾ ਅਤੇ ਮਾਟੁੰਗਾ ਵਿਚ ਸੜਕਾਂ ’ਤੇ ਪਾਣੀ ਭਰਨ ਕਾਰਨ ਕਈ ਵਾਹਨ ਫਸ ਗਏ।

60 ਸੈਲਾਨੀ ਬਚਾਏ
ਨਵੀਂ ਮੁੰਬਈ : ਭਾਰੀ ਮੀਂਹ ਦੌਰਾਨ ਬੇਲਾਪੁਰ ਦੇ ਪਹਾੜੀ ਖੇਤਰ ਵਿਚ ਪਾਣੀ ’ਚ ਫਸੇ 60 ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਨਵੀਂ ਮੁੰਬਈ ’ਚ ਦੁਪਹਿਰ ਡੇਢ ਵਜੇ ਤਕ ਪੰਜ ਘੰਟਿਆਂ ਵਿਚ 83.38 ਮਿਲੀਮੀਟਰ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਬੇਲਾਪੁਰ ਵਿਚ ਆਰਟਿਸਟ ਕਲੋਨੀ ਪਿੱਛੇ ਸਥਿਤ ਪਹਾੜੀ ’ਤੇ 60 ਸੈਲਾਨੀ ਫਸ ਗਏ। ਇਸ ਤੋਂ ਬਾਅਦ ਫਾਇਰ ਬਿ੍ਰਗੇਡ, ਪੁਲਸ ਅਤੇ ਨਵੀਂ ਮੁੰਬਈ ਆਫਤ ਪ੍ਰਬੰਧਨ ਟੀਮਾਂ ਮੌਕੇ ’ਤੇ ਪੁੱਜੀਆਂ।

Related Articles

LEAVE A REPLY

Please enter your comment!
Please enter your name here

Latest Articles