3 ਕਰੋੜ ਰੁਪਏ ਤੇ 3100 ਡਾਲਰ ਦੀ ਹਵਾਲਾ ਰਾਸ਼ੀ ਸਮੇਤ ਕਾਬੂ

0
137

ਜਲੰਧਰ (ਸ਼ੈਲੀ ਐਲਬਰਟ) -ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਹਵਾਲਾ ਕਾਰੋਬਾਰ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕਰਕੇ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਕਰਕੇ ਉਸ ਪਾਸੋਂ 3100 ਅਮਰੀਕੀ ਡਾਲਰਾਂ ਸਮੇਤ ਕਰੀਬ 3 ਕਰੋੜ ਰੁਪਏ ਬਰਾਮਦ ਕੀਤੇ ਹਨ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਥਾਣਾ ਨਵੀਂ ਬਾਰਾਦਰੀ ਜਲੰਧਰ ਦੀ ਟੀਮ ਵੱਲੋਂ ਟੀ- ਪੁਆਇੰਟ ਬਸ਼ੀਰਪੁਰਾ ਜਲੰਧਰ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਭਰੋਸੇਮੰਦ ਸੂਤਰ ਤੋਂ ਸੂਚਨਾ ਮਿਲੀ ਕਿ ਕੁਝ ਅਪਰਾਧੀ ਸ਼ਹਿਰ ਵਿੱਚ ਨਜਾਇਜ਼ ਹਥਿਆਰ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰ ਰਹੇ ਹਨ।ਤੁਰੰਤ ਕਾਰਵਾਈ ਕਰਦੇ ਹੋਏ ਟੀਮ ਨੇ ਚੈਕਿੰਗ ਲਈ ਇੱਕ ਕ੍ਰੇਟਾ ਕਾਰ ਨੂੰ ਰੋਕ ਕੇ ਪੁਨੀਤ ਸੂਦ ਉਰਫ ਗਾਂਧੀ ਪੁੱਤਰ ਰਾਜ ਦੇਵ ਪੁੱਤਰ ਥਾਣਾ ਨੰ. ਬੀ.-361, ਕਟੜਾ ਮੁਹੱਲਾ ਨੇੜੇ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਪੁਲਸ ਨੇ ਉਸ ਦੇ ਕਬਜ਼ੇ ’ਚੋਂ 2,93,05,800 ਰੁਪਏ, 3100 ਵਿਦੇਸ਼ੀ ਕਰੰਸੀ (ਅਮਰੀਕੀ ਡਾਲਰ) ਦੀ ਹਵਾਲਾ ਰਾਸ਼ੀ ਬਰਾਮਦ ਕੀਤ ਅਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here