25 C
Jalandhar
Sunday, September 8, 2024
spot_img

ਸੂਨਕ 2 ਨਵੰਬਰ ਤੱਕ ਆਪੋਜ਼ੀਸ਼ਨ ਆਗੂ ਬਣੇ ਰਹਿਣਗੇ

ਲੰਡਨ : ਕੰਜ਼ਰਵੇਟਿਵ ਪਾਰਟੀ ਵੱਲੋਂ ਉੱਤਰਾਧਿਕਾਰੀ ਚੁਨਣ ਲਈ ਤੈਅ ਕੀਤੇ ਸਮੇਂ ਤੋਂ ਬਾਅਦ ਹੁਣ ਰਿਸ਼ੀ ਸੂਨਕ ਯੂ ਕੇ ਦੇ ਅੰਤਰਮ ਵਿਰੋਧੀ ਧਿਰ ਦੇ ਆਗੂ ਵਜੋਂ ਹੋਰ ਤਿੰਨ ਮਹੀਨੇ ਤੋਂ ਵੱਧ ਸਮੇਂ ਲਈ ਬਣੇ ਰਹਿਣਗੇ। ਸੋਮਵਾਰ ਸ਼ਾਮ ਨੂੰ ਟੋਰੀ ਲੀਡਰਸ਼ਿਪ ਦੀ ਚੋਣ ਲਈ ਜ਼ਿੰਮੇਵਾਰ ਸੰਸਦ ਦੇ ਬੈਕਬੈਂਚ ਮੈਂਬਰਾਂ ਦੀ 1922 ਕਮੇਟੀ ਨੇ ਦੋ ਪੜਾਵਾਂ ਵਾਲੀ ਚੋਣ ਪ੍ਰਕਿਰਿਆ ਦਾ ਐਲਾਨ ਕੀਤਾ, ਜਿਸ ਤਹਿਤ 2 ਨਵੰਬਰ ਨੂੰ ਨਵੇਂ ਨੇਤਾ ਨੂੰ ਚੁਣਿਆ ਜਾਵੇਗਾ। 44 ਸਾਲਾ ਬਿ੍ਰਟਿਸ਼-ਭਾਰਤੀ ਆਗੂ ਰਿਸ਼ੀ ਸੂਨਕ ਨੇ ਆਮ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ 5 ਜੁਲਾਈ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾ ਕਿਹਾ ਕਿ ਉਹ ਆਪਣੇ ਉੱਤਰਾਧਿਕਾਰੀ ਦੀ ਚੋਣ ਹੋਣ ਤੱਕ ਅੰਤਰਮ ਟੋਰੀ ਨੇਤਾ ਦੇ ਤੌਰ ’ਤੇ ਬਣੇ ਰਹਿਣਗੇ।
ਫਰਜ਼ੀ ਕਾਲ ਸੈਂਟਰ ਦਾ ਪਰਦਾ ਫਾਸ਼, 20 ਗਿ੍ਰਫਤਾਰ
ਨਵੀਂ ਦਿੱਲੀ : ਪੁਲਸ ਨੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ ਸਰਕਾਰੀ ਯੋਜਨਾਵਾਂ ਤਹਿਤ ਲੋਨ ਮੁਹੱਈਆ ਕਰਵਾਉਣ ਦੇ ਦੋਸ਼ਾਂ ਹੇਠ ਨੌਂ ਔਰਤਾਂ ਸਮੇਤ 20 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਡੀ ਸੀ ਪੀ ਦੱਖਣੀ ਅੰਕਿਤ ਚੌਹਾਨ ਨੇ ਦੱਸਿਆ ਕਿ ਇਕ ਅੰਦਾਜ਼ੇ ਅਨੁਸਾਰ 400 ਤੋਂ ਵੱਧ ਲੋਕ ਇਸ ਕਾਲ ਸੈਂਟਰ ਦਾ ਸ਼ਿਕਾਰ ਹੋਏ ਹਨ, ਜਿਸ ਕਾਰਨ 40 ਲੱਖ ਰੁਪਏ ਦੀ ਠੱਗੀ ਹੋਈ ਹੈ। ਪੁਲਸ ਪਹਿਲਾਂ ਹੀ ਦੇਸ਼ ਭਰ ਵਿੱਚੋਂ 50 ਤੋਂ ਜ਼ਿਆਦਾ ਪੀੜਤਾਂ ਦੀ ਪਛਾਣ ਕਰ ਚੁੱਕੀ ਹੈ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ 32 ਮੋਬਾਈਲ, 48 ਫਰਜ਼ੀ ਸਿੰਮ ਕਾਰਡ, 4 ਲੈਪਟਾਪ ਅਤੇ 23 ਬੈਂਕ ਖਾਤੇ ਜ਼ਬਤ ਕੀਤੇ ਗਏ ਹਨ ਅਤੇ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।
ਨਵੇਂ ਕਾਨੂੰਨਾਂ ਦੇ ਸ਼ਾਰਟ ਨਾਂਅ ਵੀ ਚੱਲਣਗੇ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜੇ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਉਨ੍ਹਾਂ ਦੇ ਛੋਟੇ ਨਾਵਾਂ, ਜਿਵੇਂ ਭਾਰਤੀ ਨਿਆਂ ਸੰਹਿਤਾ ਨੂੰ ਬੀ ਐੱਨ ਐੱਸ, ਭਾਰਤੀ ਸਾਕਸ਼ਯ ਅਧਿਨਿਯਮ ਨੂੰ ਬੀ ਐੱਸ ਏ ਅਤੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ ਨੂੰ ਬੀ ਐੱਨ ਐੱਸ ਐੱਸ ਨਾਲ ਬੁਲਾਇਆ ਜਾਵੇ ਤਾਂ ਇਹ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਹੋਵੇਗੀ। ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਏਕਤਾ ਅਤੇ ਸਮਾਵੇਸ਼ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਵੱਖ-ਵੱਖ ਭਾਸ਼ਾਈ ਪਿਛੋਕੜ ਵਾਲੇ ਲੋਕਾਂ ਲਈ ਸਾਂਝੀ ਭਾਸ਼ਾਈ ਥਾਂ ਬਣਾਉਣਾ ਮਹੱਤਵਪੂਰਨ ਹੋ ਜਾਂਦਾ ਹੈ। ਸਿਰਲੇਖਾਂ ਦੇ ਉਚਾਰਣ ’ਚ ਮੁਸ਼ਕਲ ਹੋਣ ਕਾਰਨ ਭਾਸ਼ਾਈ ਰੁਕਾਵਟਾਂ ਤੇ ਬੋਧਾਤਮਕ ਹਫੜਾਦਫੜੀ ਪੈਦਾ ਹੁੰਦੀ ਹੈ, ਜੋ ਕਾਨੂੰਨੀ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਤੋਂ ਰੋਕ ਸਕਦੀ ਹੈ।

Related Articles

LEAVE A REPLY

Please enter your comment!
Please enter your name here

Latest Articles