ਚੰਡੀਗੜ੍ਹ (�ਿਸ਼ਨ ਗਰਗ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬੇ ਦੇ ਗ੍ਰਾਮੀਣ ਖੇਤਰਾਂ ਵਿਚ ਹਰ ਵਰਗ ਦੇ ਚੌਪਾਲਾਂ ਦੇ ਨਿਰਮਾਣ ਕੰਮ ਨੂੰ ਲੈ ਕੇ ਸਰਕਾਰ ਨੇ 900 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ ਅਤੇ ਜਲਦੀ ਹੀ ਪਿੰਡ ਪੰਚਾਇਤਾਂ ਦੇ ਖਾਤਿਆਂ ਵਿਚ ਪਹੁੰਚ ਜਾਵੇਗੀ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿਚ ਗ੍ਰਾਮੀਣ ਖੇਤਰਾਂ ਦਾ ਵਿਕਾਸ ਕੀਤਾ ਹੈ, ਹੁਣ ਪਿੰਡਾਂ ਦੇ ਲੋਕਾਂ ਨੂੰ ਵੀ ਸ਼ਹਿਰ ਦੀ ਤਰਜ਼ ’ਤੇ ਸਾਰੀਆਂ ਮੁੱਢਲੀ ਸਹੂਲਤਾਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਦੇਸ਼ ਤੇ ਸੂਬੇ ਦਾ ਤੇਜ਼ ਗਤੀ ਨਾਲ ਵਿਕਾਸ ਹੋਵੇ ਅਤੇ ਉਸ ਵਿਕਾਸ ਦੀ ਗਾਥਾ ਵਿਚ ਕੋਈ ਵੀ ਪਿੰਡ ਪਿੱਛੇ ਨਾ ਰਹੇ।ਮੁੱਖ ਮੰਤਰੀ ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਤਨਗੜ੍ਹ, ਸਿੰਦੁਰਿਆ ਪੈਲੇਸ ਤੇ ਸੈਨੀ ਧਰਮਸ਼ਾਲਾ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਲੱਖਾਂ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਵੀ ਦਿੱਤੀ।


