ਸਿੱਟ ਵੱਲੋਂ ਮਜੀਠੀਆ 30 ਨੂੰ ਤਲਬ

0
245

ਚੰਡੀਗੜ੍ਹ : ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਐੱਸ ਆਈ ਟੀ ਨੇ ਪੁੱਛਗਿੱਛ ਲਈ 30 ਜੁਲਾਈ ਨੂੰ ਪੁਲਸ ਲਾਈਨ ਪਟਿਆਲਾ ਵਿਖੇ ਬੁਲਾਇਆ ਹੈ। ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੀ ਐੱਸ ਆਈ ਟੀ ਪਹਿਲਾਂ ਵੀ ਮਜੀਠੀਆ ਨੂੰ ਸੰਮਨ ਜਾਰੀ ਕਰ ਚੁੱਕੀ ਹੈ, ਪਰ ਮਜੀਠੀਆ ਪਿਛਲੀਆਂ ਕੁਝ ਤਰੀਕਾਂ ’ਤੇ ਪੇਸ਼ ਨਹੀਂ ਹੋਏ। ਪੁਲਸ ਨੇ ਮਜੀਠੀਆ ਖਿਲਾਫ ਇਹ ਕੇਸ ਤਿੰਨ ਸਾਲ ਪਹਿਲਾਂ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਵੇਲੇ ਦਰਜ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਵੀ ਜਾਣਾ ਪਿਆ। ਪੰਜ ਮਹੀਨੇ ਜੇਲ੍ਹ ’ਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ।

LEAVE A REPLY

Please enter your comment!
Please enter your name here