ਓਮ ਬਿਰਲਾ ਦੀ ਧੀ ਬਾਰੇ ਪੋਸਟਾਂ ਹਟਾਉਣ ਦਾ ਹੁਕਮ

0
147

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਗੂਗਲ ਅਤੇ ਐੱਕਸ (ਪਹਿਲਾਂ ਟਵਿੱਟਰ) ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਧੀ ਅੰਜਲੀ ਬਿਰਲਾ ’ਤੇ ਯੂ ਪੀ ਐੱਸ ਸੀ ਦੀ ਪ੍ਰੀਖਿਆ ਪਾਸ ਕਰਨ ਬਾਰੇ ਝੂਠਾ ਦੋਸ਼ ਲਗਾਉਣ ਵਾਲੀਆਂ ਪੋਸਟਾਂ ਜਾਂ ਸਮਗਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਪੋਸਟਾਂ ਵਿਚ ਕਿਹਾ ਗਿਆ ਸੀ ਕਿ ਅੰਜਲੀ ਨੇ ਆਪਣੇ ਪਿਤਾ ਦੇ ਪ੍ਰਭਾਵ ਕਾਰਨ ਪਹਿਲੀ ਕੋਸ਼ਿਸ਼ ਵਿਚ ਹੀ ਇਹ ਪ੍ਰੀਖਿਆ ਪਾਸ ਕੀਤੀ। ਜਸਟਿਸ ਨਵੀਨ ਚਾਵਲਾ ਦੀ ਬੈਂਚ ਨੇ ਅੰਤਰਮ ਹੁਕਮ ਜਾਰੀ ਕਰਦਿਆਂ 24 ਘੰਟਿਆਂ ਦੇ ਅੰਦਰ-ਅੰਦਰ ਅਜਿਹੀਆਂ ਪੋਸਟਾਂ ਤੇ ਸਮਗਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਅੰਜਲੀ ਬਿਰਲਾ, ਜੋ ਆਈ ਆਰ ਪੀ ਐੱਸ ਅਧਿਕਾਰੀ ਹੈ, ਨੇ ਦਿੱਲੀ ਹਾਈ ਕੋਰਟ ’ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਉਸ ਨੇ ਉਸ ’ਤੇ ਝੂਠੇ ਦੋਸ਼ ਲਾਉਣ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ।

LEAVE A REPLY

Please enter your comment!
Please enter your name here