ਚੰਡੀਗੜ੍ਹ : ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ ਆਈ ਟੀ ਨੇ ਬੁੱਧਵਾਰ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਤੋਂ ਸਵਾ ਚਾਰ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ | ਏ ਡੀ ਜੀ ਪੀ ਸ੍ਰੀ ਐੱਲ ਕੇ ਯਾਦਵ ਐੱਸ ਆਈ ਟੀ ਦੇ ਮੁਖੀ ਹਨ | ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਕਤੂਬਰ 2015 ਵਿਚ ਬੇਅਦਬੀ ਦੀਆਂ ਘਟਨਾਵਾਂ ਦੀ ਲੜੀ ਦਾ ਵਿਰੋਧ ਕਰ ਰਹੀ ਭੀੜ ‘ਤੇ ਗੋਲੀਬਾਰੀ ਕਰਨ ਵਿਚ ਪੁਲਸ ਗਲਤ ਸੀ ਜਾਂ ਨਹੀਂ | ਇਹ ਵੀ ਜਾਣਨਾ ਚਾਹੁੰਦੀ ਹੈ ਕਿ ਗੋਲੀਬਾਰੀ ਦਾ ਫੈਸਲਾ ਪੁਲਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਮੌਕੇ ‘ਤੇ ਲਿਆ ਗਿਆ ਸੀ ਜਾਂ ਇਹ ਹੁਕਮ ਡੀ ਜੀ ਪੀ ਸੈਣੀ ਜਾਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਸਨ?