10.4 C
Jalandhar
Monday, December 23, 2024
spot_img

ਸਰਕਾਰ ਪੁਲਸ ਨੂੰ ਕਮਿਊਨਿਸਟਾਂ ਵਿਰੱਧ ਧੱਕੇਸ਼ਾਹੀ ਕਰਨ ਤੋਂ ਰੋਕੇ :” ਸੀ ਪੀ ਆਈ

ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਬੁੱਧਵਾਰ ਪੰਜਾਬ ਪੁਲਸ ‘ਤੇ ਦੋਸ਼ ਲਾਉਂਦਿਆਂ ਆਖਿਆ ਕਿ ਉਹ ਜਾਣ-ਬੁਝ ਕੇ ਕਮਿਊਨਿਸਟਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਤੰਗ ਕਰ ਰਹੀ ਹੈ | ਪੰਜਾਬ ਪੁਲਸ ਦੇ ਕੁਝ ਅੰਸ਼ ਜਿਥੇ ਨਸ਼ਾ, ਰੇਤ-ਬੱਜਰੀ ਮਾਫੀਏ ਅਤੇ ਗੈਂਗਸਟਰਾਂ ਨਾਲ ਅਮਨ-ਕਾਨੂੰਨ ਦੀਆਂ ਉਲੰਘਣਾਵਾਂ ਕਰਨ ਵਿਚ ਘਿਓ-ਖਿਚੜੀ ਬਣੇ ਹੋਏ ਹਨ, ਉਥੇ ਉਹਨਾਂ ਕਮਿਊਨਿਸਟਾਂ, ਜਿਹੜੇ ਇਹਨਾਂ ਲਾਹਨਤਾਂ ਵਿਰੁਧ ਲੜ ਰਹੇ ਹਨ, ਵਿਰੁੱਧ ਮੁਹਿੰਮ ਛੇੜੀ ਹੋਈ ਹੈ | ਨਕੋਦਰ ਵਿਖੇ ਪ੍ਰਸਿੱਧ ਕਮਿਊਨਿਸਟ ਆਗੂਆਂ ਸਰਪੰਚ ਚਰਨਜੀਤ ਸਿੰਘ ਥੰਮੂਵਾਲ ਅਤੇ ਗਿਆਨ ਸੈਦਪੁਰੀ ਵਿਰੁੱਧ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਝੂਠੇ ਕੇਸਾਂ ਵਿਚ ਫਸਾ ਕੇ ਉਹਨਾਂ ਨੂੰ ਡਰਾ-ਧਮਕਾ ਕੇ ਪੁਰਅਮਨ ਅੰਦੋਲਨਾਂ ਨੂੰ ਬੰਦ ਕਰਵਾਉਣ ਲਈ ਕੀਤੇ ਕਾਰਨਾਮੇ ਵਿਰੁੱਧ ਬੋਲਦੇ ਹੋਏ ਸਾਥੀ ਬਰਾੜ ਨੇ ਆਖਿਆ ਕਿ ਪੰਜਾਬ ਦੀਆਂ ਅੱਧੀ ਦਰਜਨ ਦੇ ਕਰੀਬ ਖੇਤ ਮਜ਼ਦੂਰ ਜਥੇਬੰਦੀਆਂ 2 ਜੁਲਾਈ  ਨੂੰ ਸਾਰੇ ਦੇਸ਼ ਵਿਚ ਆਪਣੀਆਂ ਮੰਗਾਂ ਲਈ ਪੁਰਅਮਨ ਪ੍ਰਦਰਸ਼ਨ ਰਹੀਆਂ ਸਨ ਤੇ ਨਕੋਦਰ ਤਹਿਸੀਲ ਦੇ ਸਾਰੇ ਜ਼ਿੰਮੇਵਾਰ ਅਧਿਕਾਰੀ ਐੱਸ ਡੀ ਐੱਮ ਅਤੇ ਤਹਿਸੀਲਦਾਰ ਆਦਿ ਗੈਰ-ਹਾਜ਼ਰ ਹੋ ਗਏ ਸਨ | ਬਹੁਤ ਦੇਰ ਬਾਅਦ ਤਹਿਸੀਲਦਾਰ ਨੇ ਆ ਕੇ ਪ੍ਰਦਰਸ਼ਨਕਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਰਅਮਨ ਅੰਦੋਲਨਕਾਰੀਆਂ ਵਿਰੁੱਧ ਪੁਲਸ ਤੋਂ ਝੂਠੇ ਕੇਸ ਦਰਜ ਕਰਵਾ ਦਿੱਤੇ | ਉਹਨਾ ਕਿਹਾ ਕਿ ਦੂਜੀ ਘਟਨਾ ਫਾਜ਼ਿਲਕਾ ਦੀ ਹੈ, ਜਿਥੇ ਫਾਜ਼ਿਲਕਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਪ੍ਰਸਿਧ ਕਮਿਊਨਿਸਟ ਆਗੂ ਹੰਸਰਾਜ ਗੋਲਡਨ ਨੂੰ ਉਥੋਂ ਦੇ ਬਦਨਾਮ ਭਗੌੜੇ ਗੈਂਗਸਟਰ ਅਮਨ ਸਕੌਡਾ ਦੇ ਕਹਿਣ ‘ਤੇ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ | ਯਾਦ ਰਹੇ ਗੈਂਗਸਟਰ ਅਮਨ ਸਕੌਡਾ ਕਈ ਸਾਲਾਂ ਤੋਂ ਭਗੌੜਾ ਹੈ | ਸਾਥੀ ਬਰਾੜ ਨੇ ਆਖਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਮਨ ਸਕੌਡਾ, ਜਿਸ ਨੇ ਅਨੇਕਾਂ ਸਮਾਜਕ ਕਾਰਕੁਨਾਂ ‘ਤੇ ਹਿੰਸਕ ਤੇ ਜਾਨਲੇਵਾ ਹਮਲੇ ਕਰਵਾਏ ਹਨ, ਜਿਸ ਵਿਰੱੁਧ ਅਨੇਕਾਂ ਫੌਜਦਾਰੀ ਅਤੇ ਧੋਖਾਧੜੀ ਦੇ ਕੇਸ ਦਰਜ ਹਨ, ਉਸ ਨੂੰ ਗਿ੍ਫਤਾਰ ਕਰਨ ਦੀ ਬਜਾਏ ਕਮਿਊਨਿਸਟ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ | ਉਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫੌਰਨ ਪੁਲਸ ਦੀ ਧੱਕਾਸ਼ਾਹੀ ਰੋਕੀ ਜਾਵੇ ਅਤੇ ਝੂਠੇ ਕੇਸ ਵਾਪਸ ਲਵੇ ਅਤੇ ਸਕੌਡਾ ਵਰਗੇ ਗੁੰਡਾ ਅਨਸਰਾਂ ਨੂੰ ਫੌਰਨ ਗਿ੍ਫਤਾਰ ਕਰੇ ਅਤੇ ਧੱਕੇਸ਼ਾਹੀਆਂ ਕਰਨ ਵਾਲੇ ਪੁਲਸ ਅਫਸਰਾਂ ਵਿਰੁੱਧ ਸਖਤ ਐਕਸ਼ਨ ਲਵੇ | ਉਹਨਾ ਆਖਿਆ ਕਿ ਇਹ ਧੱਕੇਸ਼ਾਹੀਆਂ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ | ਇਨ੍ਹਾਂ ਵਿਰੁੱਧ ਸਾਰੇ ਪੰਜਾਬ ਵਿਚ ਆਵਾਜ਼ ਉਠਾਈ ਜਾਵੇਗੀ |

Related Articles

LEAVE A REPLY

Please enter your comment!
Please enter your name here

Latest Articles