ਯੂ ਕੇ ਪੁਲਸ ਦਾ ਅਣਮਨੁੱਖੀ ਕਾਰਾ

0
140

ਲੰਡਨ : ਉੱਤਰੀ ਇੰਗਲੈਂਡ ਦੇ ਮਾਨਚੈਸਟਰ ਹਵਾਈ ਅੱਡੇ ’ਤੇ ਗਿ੍ਰਫਤਾਰੀ ਦੌਰਾਨ ਇੱਕ ਬਿ੍ਰਟਿਸ਼ ਪੁਲਸ ਅਧਿਕਾਰੀ ਨੂੰ ਇੱਕ ਵਿਅਕਤੀ ਦੇ ਸਿਰ ’ਤੇ ਠੁੱਡੇ ਮਾਰਦੇ ਹੋਏ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ, ਜਿਸ ਦੇ ਵਿਰੋਧ ’ਚ ਲੋਕਾਂ ਨੇ ਪੁਲਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਸ ਨੇ ਕਿਹਾ ਕਿ ਉਨ੍ਹਾ ਇਸ ਸੰਬੰਧੀ ਸ਼ਿਕਾਇਤ ਨੂੰ ਸੁਤੰਤਰ ਸ਼ਿਕਾਇਤ ਨਿਗਰਾਨ ਕੋਲ ਭੇਜਿਆ ਹੈ। ਵੀਡੀਓ ’ਚ ਏਅਰਪੋਰਟ ਦੀ ਕਾਰ ਪਾਰਕਿੰਗ ’ਚ ਇੱਕ ਹਫੜਾ-ਦਫੜੀ ਵਾਲਾ ਦਿ੍ਰਸ਼ ਨਜ਼ਰ ਆ ਰਿਹਾ ਹੈ, ਜਿਸ ’ਚ ਪੁਲਸ ਅਫਸਰ ਇੱਕ ਆਦਮੀ ਨੂੰ ਲੱਤ ਮਾਰ ਰਿਹਾ ਹੈ ਅਤੇ ਇਕ ਹੋਰ ਦੂਜੇ ਆਦਮੀ ਦੇ ਸਿਰ ’ਚ ਠੁੱਡੇ ਮਾਰ ਰਿਹਾ ਹੈ। ਗ੍ਰੇਟਰ ਮਾਨਚੈਸਟਰ ਪੁਲਸ ਕਿਹਾ ਕਿ ਵੀਡੀਓ ’ਚ ਇੱਕ ਅਜਿਹੀ ਘਟਨਾ ਦਿਖਾਈ ਦੇ ਰਹੀ ਹੈ, ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ ਤੇ ਲੋਕ ਇਸ ਬਾਰੇ ਸਹੀ ਤੌਰ ’ਤੇ ਬਹੁਤ ਚਿੰਤਤ ਹਨ।

LEAVE A REPLY

Please enter your comment!
Please enter your name here