ਨਵੀਂ ਦਿੱਲੀ : ਕਾਂਗਰਸ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਕੁਝ ਨਿੱਜੀ ਟਿੱਪਣੀਆਂ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਵੀਰਵਾਰ ਲੋਕ ਸਭਾ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰਨੀ ਪਈ। ਕੇਂਦਰੀ ਬਜਟ ’ਤੇ ਬਹਿਸ ’ਚ ਹਿੱਸਾ ਲੈਂਦੇ ਹੋਏ ਚੰਨੀ ਨੇ ਬਿੱਟੂ ਦੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦਾ ਜ਼ਿਕਰ ਕੀਤਾ। ਚੰਨੀ ਨੇ ਕਿਹਾਬਿੱਟੂ ਜੀ, ਤੁਹਾਡੇ ਦਾਦਾ ਸ਼ਹੀਦ ਸਨ, ਪਰ ਉਹ ਉਦੋਂ ਮਰ ਗਏ, ਜਦੋਂ ਤੁਸੀਂ ਕਾਂਗਰਸ ਛੱਡ ਦਿੱਤੀ। ਇਸ ਕਾਰਨ ਬਿੱਟੂ ਅਤੇ ਚੰਨੀ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ। ਬਿੱਟੂ ਅਤੇ ਚੰਨੀ ਨੇ ਇਕ-ਦੂਜੇ ਦੀਆਂ ਨਿੱਜੀ ਟਿੱਪਣੀਆਂ ਦਾ ਜਵਾਬ ਦਿੱਤਾ, ਜਿਸ ਕਾਰਨ ਹੰਗਾਮਾ ਹੋ ਗਿਆ। ਬਿੱਟੂ ਨੇ ਕਿਹਾਮੇਰੇ ਦਾਦਾ ਬੇਅੰਤ ਸਿੰਘ ਦੇਸ਼ ਲਈ ਮਰੇ ਸਨ, ਕਾਂਗਰਸ ਲਈ ਨਹੀਂ। ਬਿੱਟੂ ਨੇ ਕਿਹਾਚੰਨੀ ਪੰਜਾਬ ਦਾ ਸਭ ਤੋਂ ਭਿ੍ਰਸ਼ਟ ਆਦਮੀ ਹੈ। ਹੈਰਾਨਗੀ ਹੈ ਕਿ ਉਸ ਕੋਲ ਸੂਬੇ ਦਾ ਸਭ ਤੋਂ ਅਮੀਰ ਆਦਮੀ ਬਣਨ ਲਈ ਪੈਸਾ ਕਿੱਥੋਂ ਆਇਆ।



