13.8 C
Jalandhar
Monday, December 23, 2024
spot_img

ਨਾਰਾਜ਼ ਪਤਨੀ ਨੂੰ ਮਨਾਉਣ ਲਈ ਮੰਗੀ ਛੁੱਟੀ

ਨਵੀਂ ਦਿੱਲੀ : ਕਾਨਪੁਰ ਦੇ ਬੀ ਐੱਸ ਏ ਕਲਰਕ ਸ਼ਮਸ਼ਾਦ ਨੇ ਛੁੱਟੀ ਲਈ ਆਪਣੇ ਅਫ਼ਸਰਾਂ ਨੂੰ ਦਿਲਚਸਪ ਚਿੱਠੀ ਲਿਖੀ ਹੈ | ਚਿੱਠੀ ‘ਚ ਉਸ ਨੈ ਲਿਖਿਆ, ‘ਪਤਨੀ ਗੁੱਸੇ ਹੋ ਕੇ ਪੇਕੇ ਚਲੀ ਗਈ ਹੈ, ਵਾਪਸ ਲਿਆਉਣ ਲਈ ਤਿੰਨ ਦਿਨ ਦੀ ਛੁੱਟੀ ਚਾਹੀਦੀ | ਇੱਕ ਸਾਲ ਤੋਂ ਛੁੱਟੀ ਨਾ ਮਿਲਣ ਕਾਰਨ ਪਤਨੀ ਦੀ ਨਾਰਾਜ਼ਗੀ ਜਿਆਦਾ ਵਧ ਗਈ | ਲੜਾਈ ਤੋਂ ਬਾਅਦ ਉਹ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਹੈ |’ ਸ਼ਮਸ਼ਾਦ ਦੀ ਛੁੱਟੀ ਵਾਲੀ ਅਰਜੀ ਉਸ ਦੇ ਵਿਭਾਗ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ |
ਸ਼ਮਸ਼ਾਦ ਅਹਿਮਦ ਨੇ 4 ਅਗਸਤ ਤੋਂ 6 ਅਗਸਤ ਤੱਕ ਛੁੱਟੀ ਕਰਨ ਲਈ ਮੰਡਲ ਸਿੱਖਿਆ ਅਧਿਕਾਰੀ ਪ੍ਰੇਮ ਨਗਰ ਨੂੰ ਚਿੱਠੀ ਲਿਖੀ | ਉਸ ‘ਚ ਉਸ ਨੇ ਛੁੱਟੀ ਦਾ ਕਾਰਨ ਦੱਸਿਆ ਕਿ ਉਸ ਦੀ ਪਤਨੀ ਨਾਲ ਉਸ ਦੀ ਲੜਾਈ ਹੋ ਗਈ ਹੈ, ਜਿਸ ਕਾਰਨ ਉਹ ਮਾਨਸਕ ਤੌਰ ‘ਤੇ ਬਹੁਤ ਪ੍ਰੇਸ਼ਾਨ ਹੈ | ਪਤਨੀ ਨੂੰ ਮਨਾ ਕੇ ਵਾਪਸ ਲਿਆਉਣ ਲਈ ਪਿੰਡ ਜਾਣਾ ਪੈ ਰਿਹਾ ਹੈ | ਸ਼ਮਸ਼ਾਦ ਦਾ ਕਹਿਣਾ ਹੈ ਉਸ ਨੇ ਪਿਛਲੇ ਇੱਕ ਸਾਲ ਤੋਂ ਇੱਕ ਵੀ ਛੁੱਟੀ ਨਹੀਂ ਲਈ | ਇਸ ਗੱਲ ਨੂੰ ਲੈ ਕੇ ਪਤਨੀ ਨਾਲ ਬੀਤੇ ਕਈ ਮਹੀਨਿਆਂ ਤੋਂ ਮਾਮੂਲੀ ਝਗੜਾ ਹੋ ਗਿਆ |

Related Articles

LEAVE A REPLY

Please enter your comment!
Please enter your name here

Latest Articles