14.2 C
Jalandhar
Monday, December 23, 2024
spot_img

ਪੋਖਰਨ ਫਾਇਰਿੰਗ ਰੇਂਜ ‘ਚ ਨੌਜਵਾਨ ਦੀ ਮੌਤ, 6 ਜਵਾਨਾਂ ‘ਤੇ ਹੱਤਿਆ ਦਾ ਕੇਸ ਦਰਜ

ਜੈਸਲਮੇਰ : ਰਾਜਸਥਾਨ ਦੇ ਜੈਸਲਮੇਰ ‘ਚ ਪੋਖਰਨ ਫਾਈਰਿੰਗ ਰੇਂਜ ‘ਚ ਇੱਕ ਵਿਅਕਤੀ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ‘ਚ ਜੈਸਲਮੇਰ ਪੁਲਸ ਨੇ ਫੌਜ ਦੇ ਛੇ ਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਦਕਿ ਫੌਜ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਮੋਟਰਸਾਈਕਲ ‘ਤੇ ਆਪਣੇ ਸਾਥੀ ਨਾਲ ਗੁੰਮ ਹੋ ਗਈ ਗਊ ਨੂੰ ਲੱਭਣ ਲਈ ਫਾਈਰਿੰਗ ਰੇਂਜ ਪਹੁੰਚ ਗਿਆ ਸੀ | ਮਾਮਲੇ ‘ਚ ਜੈਸਲਮੇਰ ਪੁਲਸ ਵੱਲੋਂ ਦਰਜ ਕੀਤੀ ਗਈ ਰਿਪੋਰਟ ‘ਚ ਉਸਮਾਨ ਖਾਨ ਨੇ ਦੱਸਿਆ ਕਿ ਉਹ ਸਲਮਾਨ ਨਾਲ ਸਵੇਰੇ ਅੱਠ ਵਜੇ ਗਊ ਲੱਭਣ ਨਿਕਲੇ ਸਨ | ਕਰੀਬ ਘੰਟੇ ਤੋਂ ਬਾਅਦ ਉਹ ਫਾਈਰਿੰਗ ਰੇਂਜ ਵਾਲੇ ਇਲਾਕੇ ‘ਚ ਪਹੁੰਚ ਗਏ | 10 ਵਜੇ ਦੇ ਕਰੀਬ ਅਸੀਂ ਇੱਕ ਫੌਜ ਦੀ ਗੱਡੀ ਆਉਂਦੀ ਦੇਖੀ, ਜਿਸ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਡਰ ਦੇ ਮਾਰੇ ਰੁਕੇ ਨਹੀਂ | ਇਸ ‘ਚ ਛੇ ਜਵਾਨਾਂ ਨੇ ਸਾਡਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ | ਉਸਮਾਨ ਮੁਤਾਬਕ ਉਸ ਸਮੇਂ ਸਲਮਾਨ ਮੋਟਰਸਾਇਕਲ ਚਲਾ ਰਿਹਾ ਸੀ, ਪਰ ਕੁਝ ਦੂਰ ਜਾ ਕੇ ਗੱਡੀ ਰੇਤ ਦੇ ਟਿੱਬੇ ‘ਚ ਫਸ ਗਈ | ਫਿਰ ਅਸੀਂ ਦੋਵੇਂ ਮੋਟਰਸਾਇਕਲ ਛੱਡ ਕੇ ਦੌੜਨ ਲੱਗੇ | ਉਸਮਾਨ ਅਨੁਸਾਰ ਉਹ ਮੌਕੇ ਤੋਂ ਭੱਜ ਨਿਕਲਿਆ, ਪਰ ਫੌਜ ਦੇ ਜਵਾਨਾਂ ਨੇ ਸਲਮਾਨ ਖਾਨ ਨੂੰ ਫੜ ਲਿਆ | ਉਨ੍ਹਾਂਜਵਾਨਾਂ ਨੇ ਸਲਮਾਨ ਨੂੰ ਬਹੁਤ ਕੁੱਟਿਆ ਅਤੇ ਲਾਠੀ ਹਸਪਤਾਲ ‘ਚ ਛੱਡ ਗਏ |
ਉਸਮਾਨ ਨੇ ਦੱਸਿਆ ਕਿ ਸਲਮਾਨ ਨੂੰ ਮਾਰਨ ਵਾਲੇ ਛੇ ਜਵਾਨਾਂ ਦੇ ਨਾਂਅ ਰਣਵਿਜੈ ਯਾਦਵ, ਰਾਮਲੁਭਵਨ ਰਾਮ, ਵੀ ਐੱਮ ਸੁਭਾਨ, ਕਰਨਜੀਤ ਸਿੰਘ, ਕੇ ਕਾਨਨ ਅਤੇ ਵਿਵੇਕ ਕੁਮਾਰ ਹਨ |
ਲੋਕਾਂ ਨੇ ਹੀ ਸਲਮਾਨ ਨੂੰ ਹਸਪਤਾਲ ‘ਚ ਛੱਡਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪੋਖਰਨ ਹਸਪਤਾਲ ਲੈ ਜਾਣ ਦੀ ਗੱਲ ਡਾਕਟਰਾਂ ਨੇ ਕਹੀ, ਜਿੱਥੇ ਉਸ ਨੇ ਦਮ ਤੋੜ ਦਿੱਤਾ | ਫੌਜ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਪੋਖਰਨ ਫੀਲਡ ਫਾਈਰਿੰਗ ਰੇਂਜ ‘ਚ ਫੌਜ ਦੇ ਜਵਾਨਾਂ ਨੂੰ ਸਲਮਾਨ ਪਹਿਲਾਂ ਹੀ ਬੇਹੋਸ਼ ਮਿਲਿਆ ਸੀ |
ਫੌਜ ਦੇ ਇੱਕ ਬਿਆਨ ‘ਚ ਕਿਹਾ ਗਿਆ ਕਿ ਸਵੇਰੇ ਕਰੀਬ 11.30 ਵਜੇ ਰੋਜ਼ਾਨਾ ਦੀ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਦੇਖਿਆ ਗਿਆ, ਜੋ ਸੰਵੇਦਨਸ਼ੀਲ ਇਲਾਕੇ ‘ਚ ਗੈਰ-ਕਾਨੂੰਨੀ ਵੜ ਗਏ ਸਨ | ਜਦ ਫੌਜ ਦਾ ਗਸ਼ਤੀ ਦਲ ਉਨ੍ਹਾਂ ਕੋਲ ਪਹੁੰਚਿਆ ਤਾਂ ਇੱਕ ਵਿਅਕਤੀ ਭੱਜ ਗਿਆ ਅਤੇ ਦੂਜਾ ਜ਼ਖ਼ਮੀ ਮਿਲਿਆ |

Related Articles

LEAVE A REPLY

Please enter your comment!
Please enter your name here

Latest Articles