ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੱਲੋਂ ਸੇਵਾ-ਮੁਕਤ ‘ਅਗਨੀਵੀਰਾਂ’ ਲਈ ਰਾਖਵਾਂਕਰਨ ਐਲਾਨ ਕੀਤੇ ਜਾਣ ਦੇ ਇਕ ਦਿਨ ਬਾਅਦ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ਨੀਵਾਰ ਕਿਹਾ ਕਿ ਉਹ ਸੱਤਾ ’ਚ ਆਉਂਦੇ ਹੀ ਸੈਨਿਕਾਂ ਦੀ ਭਰਤੀ ਦੀ ਇਸ ਅਗਨੀਪਥ ਯੋਜਨਾ ਨੂੰ 24 ਘੰਟੇ ’ਚ ਰੱਦੇ ਕਰ ਦੇਣਗੇ। ਅਖਿਲੇਸ਼ ਯਾਦਵ ਨੇ ਕਿਹਾਪਿੱਛੇ ਜਿਹੇ ਲੋਕ ਸਭਾ ਚੋਣਾਂ ਦੌਰਾਨ ਆਪਣੀਆਂ ਲਗਭਗ ਸਾਰੀਆਂ ਰੈਲੀਆਂ ’ਚ ਵਿਰੋਧੀ ਦਲਾਂ ਦੇ ਗਠਜੋੜ ‘ਇੰਡੀਆ’ ਦੇ ਸੱਤਾ ’ਚ ਆਉਣ ’ਤੇ ‘ਅਗਨੀਵੀਰ’ ਭਰਤੀਆਂ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ। ਸ਼ਨੀਵਾਰ ਉਨ੍ਹਾ ਨੇ ‘ਐੱਕਸ’ ਲਿਖਿਆ, ‘ਸੱਤਾ ’ਚ ਆਉਂਦੇ ਹੀ 24 ਘੰਟੇ ’ਚ ਅਗਨੀਪੱਥ ਯੋਜਨਾ ਰੱਦ ਹੋਵੇਗੀ। ਉਨ੍ਹਾ ਇਸ ਯੋਜਨਾ ਨੂੰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੀ ਅਤੇ ਸੈਨਿਕਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਭਰਤੀ ਯੋਜਨਾ ਦੱਸਿਆ।