ਕੈਨੇਡਾ ’ਚ ਸਭ ਤੋਂ ਵੱਧ 172 ਵਿਦਿਆਰਥੀ ਮਾਰੇ ਗਏ
ਨਵੀਂ ਦਿੱਲੀ : ਵਿਦੇਸ਼ ’ਚ ਜਾਣ ਗਵਾਉਣ ਵਾਲੇ ਵਿਦਿਆਰਥੀਆਂ ਦਾ ਮੁੱਦਾ ਭਾਰਤੀ ਸਾਂਸਦ ’ਚ ਵੀ ਉਠਿਆ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਿਛਲੇ 5 ਸਾਲਾ ’ਚ ਵਿਦੇਸ਼ ’ਚ ਆਪਣਾ ਭਵਿੱਖ ਸੰਵਾਰਨ ਗਏ 633 ਨੌਜਵਾਨਾਂ ਨੇ ਆਪਣੀ ਗਵਾਈ। ਸਭ ਤੋਂ ਵੱਧ 172 ਮੌਤਾਂ ਕੈਨੇਡਾ ’ਚ ਹੋਈਆਂ ਹਨ। 19 ਵਿਦਿਆਰਥੀਆਂ ਨੇ ਤਾਂ ਹਿੰਸਕ ਹਮਲਿਆਂ ’ਚ ਜਾਨ ਗਵਾਈ। ਉਥੇ ਹੀ ਮੌਤ ਦੇ ਕਾਰਨਾਂ ’ਚ ਕੁਦਰਤੀ ਕਾਰਨ, ਹਾਦਸਾ ਅਤੇ ਮੈਡੀਕਲ ਐਮਰਜੈਂਸੀ ਵੀ ਸ਼ਾਮਲ ਹੈ। ਇਹ ਜਾਣਕਾਰੀ ਕੇਰਲ ਦੇ ਸਾਂਸਦ ਕੋਡੀਕੁਨਿਲ ਸੁਰੇਸ਼ ਦੇ ਇੱਕ ਸਵਾਲ ’ਤੇ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਲੋਕ ਸਭਾ ਦੇ ਮਾਨਸੂਨ ਸੈਸ਼ਨ ’ਚ ਦਿੱਤੀ। ਵਿਦੇਸ਼ ਮੰਤਰੀ ਨੇ ਲਿਖਤੀ ਜਵਾਬ ’ਚ ਦੱਸਿਆ ਕਿ ਕੈਨੇਡਾ ’ਚ ਸਭ ਤੋਂ ਵੱਧ 172 ਵਿਦਿਆਰਥੀਆਂ ਦੀ ਮੌਤ ਹੋਈ। ਇਸ ਤੋਂ ਬਾਅਦ ਅਮਰੀਕਾ ’ਚ 108 ਵਿਦਿਆਰਥੀਆਂ ਦੀ ਮੌਤ। ਬਿ੍ਰਟੇਨ ’ਚ 58, ਆਸਟ੍ਰੇਲੀਆ ’ਚ 57, ਰੂਸ ’ਚ 37 ਅਤੇ ਜਰਮਨੀ ’ਚ 24 ਵਿਦਿਆਰਥੀਆਂ ਦੀ ਮੌਤ ਹੋਈ ਹੈ। ਗੁਆਂਢੀ ਦੇਸ਼ ਪਾਕਿਸਤਾਨ ’ਚ ਵੀ ਇੱਕ ਵਿਦਿਆਰਥੀ ਦੀ ਮੌਤ ਦੀ ਖ਼ਬਰ ਹੈ। ਹਾਲਾਂਕਿ ਵਿਦੇਸ਼ਾਂ ਭਾਰਤੀ ਵਿਦਿਆਰਥੀਆਂ ’ਤੇ ਹਿੰਸਕ ਹਮਲਿਆਂ ਬਾਰੇ ਪੁੱਛੇ ਗਏ ਇੱਕ ਸਵਾਲ ’ਤੇ ਕੇਂਦਰੀ ਮੰਤਰੀ ਨੇ ਜਾਣਕਾਰੀ ਦਿੱਤੀ।
ਉਨ੍ਹਾ ਦੱਸਿਆ ਕਿ ਭਾਰਤੀ ਮਿਸ਼ਨ/ਪੋਸਟ ਦੇ ਕੋਲ ਮੌਜੂਦ ਅੰਕੜਿਆਂ ਤੋਂ ਹਾਲ ’ਚ ਵਿਦੇਸ਼ ਗਏ 19 ਭਾਰਤੀ ਵਿਦਿਆਰਥੀਆਂ ਨੇ ਹਿੰਸਕ ਹਮਲਿਆਂ ’ਚ ਜਾਨ ਗਵਾਈ। ਅੰਕੜਿਆਂ ਅਨੁਸਾਰ ਕੈਨੇਡਾ ’ਚ ਸਭ ਤੋਂ ਵੱਧ 9 ਵਿਦਿਆਰਥੀਆਂ ਦੀ ਮੌਤ ਹੋਈ। ਉਸ ਤੋਂ ਬਾਅਦ ਅਮਰੀਕਾ ’ਚ 6 ਅਤੇ ਆਸਟ੍ਰੇਲੀਆ, ਬਿ੍ਰਟੇਨ , ਚੀਨ ਅਤੇ ਕਿਰਗਿਸਤਾਨ ’ਚ ਇੱਕ-ਇੱਕ ਵਿਦਿਆਰਥੀ ਦੀ ਜਾਨ ਗਈ।