24 C
Jalandhar
Friday, October 18, 2024
spot_img

ਸਾਥੀ ਰਣਬੀਰ ਸਿੰਘ ਢਿੱਲੋਂ ਦੇ ਸੰਘਰਸ਼ਾਂ ਭਰੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ : ਬਰਾੜ, ਧਾਲੀਵਾਲ

ਮੋਹਾਲੀ (ਗੁਰਜੀਤ ਬਿੱਲਾ)
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ ਦੇ ਕੌਮੀ ਆਗੂ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ ਦੇ ਸੂਬਾਈ ਚੇਅਰਮੈਨ ਕਾਮਰੇਡ ਰਣਬੀਰ ਸਿੰਘ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ ਸਥਾਨਕ ਗੁਰਦੁਆਰਾ ਸਾਹਿਬਵਾੜਾ, ਪਾਤਸ਼ਾਹੀ ਨੌਵੀਂ ਫੇਜ਼-5 ਵਿਖੇ ਕੀਤਾ ਗਿਆ। ਪਾਠ ਦੇ ਭੋਗ ਉਪਰੰਤ ਮੁਲਾਜ਼ਮ ਆਗੂ ਕਰਤਾਰ ਸਿੰਘ ਪਾਲ ਨੇ ਸਾਥੀ ਰਣਬੀਰ ਸਿੰਘ ਢਿੱਲੋਂ ਦੇ ਪਿਛਲੇ ਛੇ ਦਹਾਕਿਆਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਲਈ ਲੜੇ ਗਏ ਸੰਘਰਸ਼ਾਂ ਬਾਰੇ ਰੌਸ਼ਨੀ ਪਾਈ। ਸਮਾਗਮ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ ਦੇ ਕੌਮੀ ਆਗੂ ਐੱਮ ਐੱਲ ਸਹਿਗਲ , ਪੰਜਾਬ ਏਟਕ ਦੇ ਸੂਬਾ ਪ੍ਰਧਾਨ ਬੰਤ ਸਿੰਘ ਬਰਾੜ ਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਚਰਨ ਸਿੰਘ ਸਰਾਭਾ, ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ ਤੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਜਨਰਲ ਸਕੱਤਰ ਪ੍ਰੇਮ ਚਾਵਲਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਪੈਰਾ-ਮੈਡੀਕਲ ਸਟਾਫ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ , ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਪ੍ਰਧਾਨ ਡਾਕਟਰ ਐੱਨ ਕੇ ਕਲਸੀ, ਬੀ ਐੱਸ ਸੈਣੀ, ਸਤਵੰਤ ਕੌਰ ਜੌਹਲ, ਅਧਿਆਪਕ ਆਗੂ ਸੁਖਵਿੰਦਰ ਸਿੰਘ ਚਾਹਲ, ਹਰੀ ਸਿੰਘ ਟੌਹੜਾ, ਮੁਲਾਜ਼ਮ ਦਲ ਦੇ ਬਾਜ਼ ਸਿੰਘ ਖਹਿਰਾ, ਕਰਮ ਸਿੰਘ ਧਨੋਆ, ਗੁਰਮੇਲ ਸਿੰਘ ਸਿੱਧੂ, ਭਗਵੰਤ ਸਿੰਘ ਬੇਦੀ, ਜਸਪਾਲ ਸੰਧੂ, ਸੁਖਚੈਨ ਸਿੰਘ ਖਹਿਰਾ, ਅਮਰਜੀਤ ਸਿੰਘ ਧਾਲੀਵਾਲ ਤੇ ਸੁਖਪਾਲ ਸਿੰਘ ਹੁੰਦਲ ਨੇ ਸਾਥੀ ਰਣਬੀਰ ਸਿੰਘ ਢਿੱਲੋਂ ਦੇ ਬੇਟੇ ਡਾਕਟਰ ਅਮਨਦੀਪ ਸਿੰਘ ਢਿੱਲੋਂ, ਬੇਟੀ ਬਰਿੰਦਰਜੀਤ ਢਿੱਲੋਂ ਅਤੇ ਹੋਰ ਪਰਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਾਥੀ ਰਣਬੀਰ ਸਿੰਘ ਢਿੱਲੋਂ ਨੇ ਆਪਣੇ 92 ਸਾਲਾਂ ਦੇ ਜੀਵਨ ਕਾਲ ਦੌਰਾਨ ਲਗਭਗ 60-65 ਸਾਲ ਮੁਲਾਜ਼ਮ, ਲੋਕ ਹਿੱਤਾਂ ਅਤੇ ਪੈਨਸ਼ਨਰਾਂ ਦੇ ਲੇਖੇ ਲਾਏ। ਮੁਲਾਜ਼ਮਾਂ ਦੇ ਮੁੱਖ ਬੁਲਾਰੇ ‘ਕਰਮਚਾਰੀ ਲਹਿਰ’ ਦੀ ਬੜੀ ਸਫਲਤਾ ਨਾਲ ਸੰਪਾਦਨਾ ਕੀਤੀ ਅਤੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਰੋਲ ਨਿਭਾਇਆ। ਆਗੂਆਂ ਨੇ ਕਿਹਾ ਕਿ ਸਾਥੀ ਢਿੱਲੋਂ ਨੂੰ ਆਪਣੇ ਜੀਵਨ ਸਫ਼ਰ ਦੌਰਾਨ ਬਹੁਤ ਸਾਰੀਆਂ ਵਿਕੇਮਾਈਜ਼ੇਸ਼ਨ, ਦੂਰ-ਦਰੇਡੇ ਬਦਲੀਆਂ, ਮੁਅੱਤਲੀਆਂ ਅਤੇ ਸੇਵਾਵਾਂ ਖ਼ਤਮ ਕਰਨ ਵਰਗੇ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ। ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਅਜਿਹੇ ਹੱਥਕੰਡੇ ਵੀ ਉਹਨਾ ਦੇ ਹੌਸਲਿਆਂ ਨੂੰ ਢਾਹ ਨਾ ਸਕੇ। ਇਸ ਕਰਕੇ ਅੱਜ ਸਾਥੀ ਢਿੱਲੋਂ ਦੀ ਅੰਤਮ ਅਰਦਾਸ ਮੌਕੇ ਉਹਨਾ ਦੇ ਸੰਘਰਸ਼ਾਂ ਭਰੇ ਜੀਵਨ ਤੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਤੇ ਵਿਸ਼ੇਸ਼ ਤੌਰ ’ਤੇ ਮੁਲਾਜ਼ਮ ਵਰਗ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ। ਕਰਤਾਰ ਸਿੰਘ ਪਾਲ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਬਕਾ ਪ੍ਰਧਾਨ ਹਰਬੰਸ ਬਾਗੜੀ, ਦਰਬਾਰਾ ਸਿੰਘ ਚਾਹਲ, ਸੁੱਚਾ ਸਿੰਘ ਕਲੌੜ, ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸ੍ਰੀ ਸੇਠੀ, ਗੁਰਮੇਲ ਸਿੰਘ ਸਿੱਧੂ, ਗੁਰਦੁਆਰਾ ਸਾਚਾ ਧੰਨ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਮਾਨ, ਮੈਂਬਰ ਕੇਸਰ ਸਿੰਘ, ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਭਗਤ ਰਾਮ ਰੰਗਾੜ, ਪ੍ਰਗਤੀਸ਼ੀਲ ਲੇਖਕ ਡਾ. ਸੁਖਦੇਵ ਸਿੰਘ ਸਿਰਸਾ, ਗੁਰਮੇਲ ਸਿੰਘ ਮੌਜੇਵਾਲ, ਹਰਨੇਕ ਸਿੰਘ ਮਾਵੀ, ਸੁਖਪਾਲ ਸਿੰਘ ਹੁੰਦਲ ਪੈਨਸ਼ਨਰ ਆਗੂ, ਅਧਿਆਪਕ ਆਗੂ ਗੁਰਪ੍ਰੀਤ ਸਿੰਘ ਮਾੜੀਮੇਘਾ, ਰਣਜੀਤ ਸਿੰਘ ਹੰਸ, ਸੰਪੂਰਨ ਸਿੰਘ ਛਾਜਲੀ, ਡਾਕਟਰ ਇੰਦਰਵੀਰ ਗਿੱਲ, ਐਡਵੋਕੇਟ ਰੰਜੀਵਨ ਸਿੰਘ, ਸੱਤਪਾਲ ਸਹਿਗਲ, ਪੋਹਲਾ ਸਿੰਘ ਬਰਾੜ, ਗੁਰਨਾਮ ਕੰਵਰ, ਜਗਦੀਸ਼ ਸਿੰਘ, ਗੁਰਚਰਨ ਸਿੰਘ ਮਾਨ, ਸੋਮ ਨਾਥ ਅਰੋੜਾ, ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, �ਿਸ਼ਨ ਪ੍ਰਸਾਦ ਚੰਡੀਗੜ੍ਹ, ਪ੍ਰੇਮ ਚੰਦ ਸ਼ਰਮਾ, ਮਨਜੀਤ ਸਿੰਘ ਗਿੱਲ, ਯਸ਼ਪਾਲ ਵਰਗ ਚੇਤਨਾ, ਰਾਮ ਸਰੂਪ ਢੈਪਈ, ਨਵੀਨ ਸਚਦੇਵਾ, ਪ੍ਰਵੀਨ ਕੁਮਾਰ ਲੁਧਿਆਣਾ, ਜਗਮੇਲ ਸਿੰਘ ਪੱਖੋਵਾਲ , ਟਹਿਲ ਸਿੰਘ ਸਰਾਭਾ, ਗੁਰਬਖਸ਼ ਸਿੰਘ ਪੈਨਸ਼ਨਰ ਆਗੂ, ਸੰਜੀਵ ਕੁਮਾਰ ਬਡਿਆਲ, ਰਾਮ ਪ੍ਰਸਾਦ ਫਿਰੋਜ਼ਪੁਰ, ਖੁਸ਼ਹਾਲ ਸਿੰਘ ਨਾਗਾ, ਹੰਸਰਾਜ ਦੀਦਾਰਗੜ੍ਹ, ਜਗਦੀਸ਼ ਸ਼ਰਮਾ, ਗਰਮੀਤ ਸਿੰਘ ਚੰਡੀਗੜ੍ਹ, ਅਵਤਾਰ ਸਿੰਘ ਗੰਡੂਆਂ, ਜੀਤ ਸਿੰਘ ਬੰਗਾ, ਬਲਜਿੰਦਰ ਸਿੰਘ, ਜਗਮੋਹਣ ਨੌਲੱਖਾ ਆਦਿ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles