ਸੁਨਹਿਰੇ ਭਵਿੱਖ ਲਈ ਕੈਨੇਡਾ ਗਏ ਭਰਾ-ਭੈਣ ਸਣੇ ਤਿੰਨ ਦੀ ਹਾਦਸੇ ’ਚ ਮੌਤ

0
285

ਚੰਡੀਗੜ੍ਹ : ਕੈਨੇਡਾ ਦੇ ਮਾਊਂਟੇਨ ਸਿਟੀ ’ਚ ਸ਼ਨੀਵਾਰ ਨੂੰ ਸੜਕ ਹਾਦਸੇ ’ਚ ਚਚੇਰੇ ਭੈਣ-ਭਰਾ ਸਣੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਲੁਧਿਆਣਾ ਦੇ ਮਲੌਦ ਪਿੰਡ ਦੇ ਹਰਮਨ ਕੌਰ ਸੋਮਲ (23) ਤੇ ਨਵਜੋਤ ਸਿੰਘ ਸੋਮਲ (19) ਅਤੇ ਸਮਾਣਾ ਦੀ ਰਸ਼ਮਦੀਪ ਕੌਰ (23) ਸ਼ਾਮਲ ਹਨ। ਰਸ਼ਮਦੀਪ ਕੌਰ ਦੇ ਪਿਤਾ ਭੁਪਿੰਦਰ ਸਿੰਘ ਤੇ ਮਾਤਾ ਸੁਚੇਤ ਕੌਰ ਸਰਕਾਰੀ ਟੀਚਰ ਹਨ। ਰਸ਼ਮਦੀਪ ਕੌਰ ਚਾਰ ਸਾਲ ਪਹਿਲਾਂ ਕੈਨੇਡਾ ਗਈ ਸੀ।
ਇਹ ਨਿਊ ਬਰੰਸਵਿਕ ਪ੍ਰਾਂਤ ਦੀ ਮੋਂਕਟੋਨ ਸਿਟੀ ਤੋਂ ਜਾ ਰਹੇ ਸਨ। ਹਾਦਸਾ ਉਦੋਂ ਵਾਪਰਿਆ, ਜਦੋਂ ਟਾਇਰ ਫਟਣ ਨਾਲ ਕੈਬ ਉਲਟ ਗਈ। ਕੈਬ ਬੇਕਾਬੂ ਹੁੰਦੀ ਦੇਖ ਜਾਨ ਬਚਾਉਣ ਖਾਤਰ ਇਨ੍ਹਾਂ ਨੇ ਛਾਲਾਂ ਮਾਰ ਦਿੱਤੀਆਂ। ਡਰਾਈਵਰ ਵਾਲ-ਵਾਲ ਬਚ ਗਿਆ।
ਰਣਜੀਤ ਸਿੰਘ ਸੋਮਲ ਤੇ ਉਸ ਦਾ ਭਰਾ ਮਨਦੀਪ ਸਿੰਘ ਸੋਮਲ ਆਪਣੇ ਬੱਚਿਆਂ ਦੇ ਬਿਹਤਰ ਕੈਰੀਅਰ ਲਈ ਕੈਨੇਡਾ ਭੇਜ ਕੇ ਹੁਣ ਪਛਤਾ ਰਹੇ ਹਨ। ਮਨਦੀਪ ਸਿੰਘ ਦਾ ਦੂਜਾ ਬੇਟਾ ਰਾਜਪ੍ਰੀਤ ਸਿੰਘ ਸੋਮਲ ਕੈਨੇਡਾ ਵਿਚ ਸੈਟਲ ਹੈ। ਹਰਮਨ ਕੌਰ ਪੰਜ ਸਾਲ ਤੋਂ ਕੈਨੇਡਾ ਵਿਚ ਸੀ ਤੇ ਨਵਜੋਤ 17 ਅਪ੍ਰੈਲ ਨੂੰ ਹੀ ਗਿਆ ਸੀ।
ਸੋਮਲ ਭਰਾਵਾਂ ਨੇ ਦੱਸਿਆ ਕਿ ਬੱਚੇ ਪੰਜਾਬ ਤੋਂ ਬਾਹਰ ਰਹਿ ਕੇ ਖੁਸ਼ ਨਹੀਂ ਸਨ, ਪਰ ਫਿਰ ਵੀ ਕੈਨੇਡਾ ਵਿਚ ਸੰਘਰਸ਼ ਕਰਦੇ ਰਹੇ, ਕਿਉਕਿ ਇੱਧਰ ਖੇਤੀ ਲਾਹੇਵੰਦ ਪੇਸ਼ਾ ਨਹੀਂ ਰਹੀ। ਰਣਜੀਤ ਸਿੰਘ ਨੇ ਦੱਸਿਆਅਸੀਂ ਨਵਜੋਤ ਤੇ ਹਰਮਨ ਨਾਲ ਲਗਭਗ ਰੋਜ਼ ਗੱਲ ਕਰਦੇ ਸੀ ਤੇ ਉਹ ਕੈਨੇਡਾ ਦੀ ਜੀਵਨ ਸ਼ੈਲੀ ਬਾਰੇ ਸ਼ਿਕਾਇਤ ਕਰਦੇ ਸਨ। ਹਾਲਾਂਕਿ ਮੈਂ ਆਪਣੇ ਪੁੱਤਰ ਨੂੰ ਮੁੜ ਆਉਣ ਲਈ ਕਹਿ ਦਿੱਤਾ ਸੀ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਰਸ਼ਮਦੀਪ ਕੌਰ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਪੀ ਆਰ ਫਾਈਲਾਂ ਜਮ੍ਹਾਂ ਕਰਾ ਕੇ ਟੈਕਸੀ ਰਾਹੀਂ ਵਾਪਸ ਆ ਰਹੇ ਸਨ।
ਫਤਿਹਗੜ੍ਹ ਸਾਹਿਬ ਦੇ ਸਾਂਸਦ ਅਮਰ ਸਿੰਘ ਬੋਪਾਰਾਏ ਨੇ ਮਿ੍ਰਤਕ ਦੇਹਾਂ ਪੰਜਾਬ ਲਿਆਉਣ ਦਾ ਮਾਮਲਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕੋਲ ਉਠਾਇਆ ਹੈ।

LEAVE A REPLY

Please enter your comment!
Please enter your name here