17 C
Jalandhar
Thursday, November 21, 2024
spot_img

ਮੈਡਲਾਂ ਵੱਲ ਪੇਸ਼ਕਦਮੀਆਂ

ਲਵਲੀਨਾ, ਸਿੰਧੂ, ਲਕਸ਼ਯ, ਦੀਪਿਕਾ ਤੇ ਅਕੁਲਾ ਵੱਲੋਂ ਜਿੱਤਾਂ ਦਰਜ
ਪੈਰਿਸ : ਮੁੱਕੇਬਾਜ਼ ਲਵਲੀਨਾ ਬੋਰਗੋਹੈਨ 75 ਕਿੱਲੋ ਭਾਰ ਵਰਗ ਵਿਚ ਨਾਰਵੇ ਦੀ ਸੁਨੀਵਾ ਹੌਫਸਟੈਡ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪੁੱਜ ਗਈ। ਪਿਛਲੀ ਉਲੰਪਿਕ ਵਿਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਲਵਲੀਨਾ ਦਾ ਅਗਲਾ ਮੁਕਾਬਲਾ ਚੀਨ ਦੀ ਨੰਬਰ ਇਕ ਲੀ ਕਿਆਨ ਨਾਲ 4 ਅਗਸਤ ਨੂੰ ਹੋਵੇਗਾ। ਲਵਲੀਨਾ ਇਸ ਸਾਲ ਕੌਮਾਂਤਰੀ ਮੁਕਾਬਲੇ ਵਿਚ ਤੇ ਉਸ ਤੋਂ ਪਹਿਲਾਂ 2023 ਦੀਆਂ ਏਸ਼ੀਅਨ ਗੇਮਜ਼ ਵਿਚ ਹਾਰ ਗਈ ਸੀ, ਪਰ 2023 ਵਿਚ ਵਿਸ਼ਵ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਵੇਲੇ ਉਸ ਨੂੰ ਹਰਾ ਚੁੱਕੀ ਹੈ। ਕਿਆਨ ’ਤੇ ਜਿੱਤ ਲਵਲੀਨਾ ਨੂੰ ਦੂਜੇ ਮੈਡਲ ਵੱਲ ਲੈ ਜਾਵੇਗੀ। ਇਸੇ ਦੌਰਾਨ ਸ਼੍ਰੀਜਾ ਅਕੁਲਾ ਟੇਬਲ ਟੈਨਿਸ ਦੇ ਰਾਊਂਡ 16 ਵਿਚ ਪੁੱਜ ਗਈ ਹੈ। ਤੀਰਅੰਦਾਜ਼ ਦੀਪਿਕਾ ਕੁਮਾਰੀ ਵੀ ਕੁਆਰਟਰ ਫਾਈਨਲ ਵਿਚ ਪੁੱਜ ਗਈ ਹੈ। ਸਵਪਨਿਲ ਕੁਸਾਲੇ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਪਰ ਐਸ਼ਵਰਯ ਪ੍ਰਤਾਪ ਤੋਮਰ ਨਿਸ਼ਾਨੇ ਤੋਂ ਖੁੰਝ ਗਿਆ। ਕੁਸਾਲੇ ਕੁਆਲੀਫਾਈ ਰਾਉਂਡ ’ਚ 590 ਦਾ ਸਕੋਰ ਬਣਾ ਕੇ ਸੱਤਵੇਂ ਸਥਾਨ ’ਤੇ ਰਿਹਾ ਅਤੇ ਐਸ਼ਵਰਯ ਪ੍ਰਤਾਪ 589 ਸਕੋਰ ਹਾਸਲ ਕਰਦਿਆਂ 11 ਸਥਾਨ ’ਤੇ ਰਿਹਾ। ਆਖਰੀ ਅੱਠ ਨਿਸ਼ਾਨੇਬਾਜ਼ ਹੀ ਫਾਈਨਲ ਲਈ ਕੁਆਲੀਫਾਈ ਕਰਦੇ ਹਨ। ਦੋ ਵਾਰ ਉਲੰਪਿਕ ਤਮਗਾ ਜੇਤੂ ਰਹੀ ਪੀ ਵੀ ਸਿੰਧੂ ਐਸਟੋਨੀਆ ਦੀ ਕਿ੍ਰਸਟੀਨ ਕੂਬਾ ਨੂੰ 21-5, 21-10 ਨਾਲ ਹਰਾ ਕੇ ਨਾਕਆਉਟ ਦੌਰ ਵਿਚ ਪਹੁੰਚ ਗਈ ਹੈ। ਸਿੰਧੂ ਨੇ ਇਕਤਰਫਾ ਮੈਚ 34 ਮਿੰਟ ’ਚ ਜਿੱਤ ਲਿਆ। ਲਕਸ਼ਯ ਸੇਨ ਦੁਨੀਆ ਦੇ ਤੀਜੇ ਨੰਬਰ ਦੇ ਬੈਡਮਿੰਟਨ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕਿ੍ਰਸਟੀ ਨੂੰ ਹਰਾ ਕੇ ਪੁਰਸ਼ ਸਿੰਗਲ ਵਰਗ ਦੇ ਪ੍ਰੀ ਕੁਆਟਰ ਫਾਈਨਲ ਵਿਚ ਪੁੱਜ ਗਿਆ ਹੈ। ਅਲਮੋੜਾ ਦੇ 23 ਸਾਲਾ ਲਕਸ਼ਯ ਨੇ ਮੁਕਾਬਲਾ 50 ਮਿੰਟ ਵਿਚ 21-18, 21-12 ਨਾਲ ਜਿੱਤਿਆ।

Related Articles

LEAVE A REPLY

Please enter your comment!
Please enter your name here

Latest Articles