ਪੁਲਸ ਅਫਸਰ ਨੇ ਜਵਾਈ ਮਾਰ’ਤਾ

0
142

ਚੰਡੀਗੜ੍ਹ : ਇੱਥੇ ਸੈਕਟਰ-43 ’ਚ ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ’ਚ ਸ਼ਨੀਵਾਰ ਪੰਜਾਬ ਦੇ ਮੁਅੱਤਲਸ਼ੁਦਾ ਏ ਆਈ ਜੀ ਮਾਲਵਿੰਦਰ ਸਿੰਘ ਸਿੱਧੂ ਨੇ ਆਪਣੇ ਇੰਡੀਅਨ ਸਿਵਲ ਅਕਾਊਂਟ ਸਰਵਿਸਿਜ਼ (ਆਈ ਸੀ ਏ ਐੱਸ) ਦੇ ਅਧਿਕਾਰੀ ਜਵਾਈ ਹਰਪ੍ਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਚੰਡੀਗੜ੍ਹ ਪੁਲਸ ਨੇ ਸਿੱਧੂ ਨੂੰ ਗਿ੍ਰਫਤਾਰ ਕਰ ਲਿਆ ਹੈ। ਹਰਪ੍ਰੀਤ ਸਿੰਘ ਦਾ ਪਤਨੀ ਡਾ. ਅਮਿਤੋਜ ਕੌਰ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਉਸੇ ਮਾਮਲੇ ’ਚ ਦੋਵੇਂ ਧਿਰਾਂ ਜ਼ਿਲ੍ਹਾ ਅਦਾਲਤ ’ਚ ਸਥਿਤ ਮੈਡੀਏਸ਼ਨ ਸੈਂਟਰ ’ਚ ਇਕੱਠੀਆਂ ਹੋਈਆਂ। ਇਸ ਦੌਰਾਨ ਸਿੱਧੂ ਨੇ ਹਰਪ੍ਰੀਤ ਨੂੰ ਵਾਸ਼ਰੂਮ ਦਾ ਰਾਹ ਦੱਸਣ ਲਈ ਕਿਹਾ। ਕੁਝ ਦੇਰ ਬਾਅਦ ਪਿਸਤੌਲ ਕੱਢ ਕੇ ਗੋਲੀਆਂ ਮਾਰ ਦਿੱਤੀਆਂ।

LEAVE A REPLY

Please enter your comment!
Please enter your name here