ਹਿਮਾਚਲ ’ਚ 50 ਮੌਤਾਂ ਦਾ ਖਦਸ਼ਾ

0
137

ਸ਼ਿਮਲਾ : ਹਿਮਾਚਲ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਸ਼ਨੀਵਾਰ ਕਿਹਾ ਕਿ ਬੱਦਲ ਫਟਣ ਵਾਲੇ ਇਲਾਕਿਆਂ ’ਚ ਕਰੀਬ 50 ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਕਿਹਾ ਹੈ ਕਿ ਸੂਬੇ ਵਿਚ 7 ਅਗਸਤ ਤੱਕ ਜ਼ਬਰਦਸਤ ਮੀਂਹ ਪੈਣਾ ਹੈ।
ਹੋਟਲ ’ਤੇ ਹਮਲਾ, 32 ਮੌਤਾਂ
ਮੋਗਾਦਿਸ਼ੂ : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਸਾਹਿਲ ’ਤੇ ਸਥਿਤ ਇਕ ਹੋਟਲ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਮਲੇ ਵਿੱਚ 32 ਵਿਅਕਤੀਆਂ ਦੀ ਮੌਤ ਹੋ ਗਈ ਅਤੇ 63 ਜ਼ਖਮੀ ਹੋ ਗਏ। ਮਰਨ ਵਾਲਿਆਂ ’ਚ ਇਕ ਸੈਨਿਕ ਅਤੇ ਬਾਕੀ ਨਾਗਰਿਕ ਸਨ। ਹਸਨ ਨੇ ਦੱਸਿਆ ਕਿ ਹਮਲੇ ਵਿੱਚ ਇਕ ਹੋਰ ਫੌਜੀ ਜ਼ਖਮੀ ਵੀ ਹੋਇਆ ਹੈ। ਅਲ-ਕਾਇਦਾ ਦੀ ਪੂਰਬੀ ਅਫਰੀਕਾ ’ਚ ਸਹਿਯੋਗੀ ਜਥੇਬੰਦੀ ਅਲ-ਸ਼ਬਾਬ ਨੇ ਰੇਡੀਓ ਰਾਹੀਂ ਕਿਹਾ ਕਿ ਹਮਲਾ ਉਸ ਦੇ ਲੜਾਕਿਆਂ ਨੇ ਕੀਤਾ ਹੈ।

LEAVE A REPLY

Please enter your comment!
Please enter your name here