ਮੁੱਕੇਬਾਜ਼ੀ ’ਚ ਚੁਣੌਤੀ ਖਤਮ

0
120

ਪੈਰਿਸ : ਟੋਕੀਓ ਉਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ 75 ਕਿੱਲੋ ਭਾਰ ਵਰਗ ’ਚ ਐਤਵਾਰ ਚੀਨ ਦੀ ਲੀ ਕਿਆਨ ਤੋਂ ਕੁਆਰਟਰ ਫਾਈਨਲ ’ਚ ਹਾਰ ਕੇ ਬਾਹਰ ਹੋ ਗਈ। ਲਵਲੀਨਾ ਨੂੰ ਇਸ ਸਖਤ ਮੁਕਾਬਲੇ ’ਚ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਦੋਵੇਂ ਮੁੱਕੇਬਾਜ਼ਾਂ ਨੂੰ ਵਾਰ-ਵਾਰ ਕਲਿੰਚਿੰਗ ਅਤੇ ਹੋਲਡ ਕਰਨ ਲਈ ਚਿਤਾਵਨੀ ਦਿੱਤੀ ਗਈ। ਲਵਲੀਨਾ ਦੀ ਹਾਰ ਦੇ ਨਾਲ ਹੀ ਭਾਰਤ ਦੀ ਮੁੱਕੇਬਾਜ਼ੀ ’ਚ ਚੁਣੌਤੀ ਵੀ ਸਮਾਪਤ ਹੋ ਗਈ। ਨਿਸ਼ਾਂਤ ਦੇਵ ਸਨਿੱਚਰਵਾਰ ਰਾਤ ਨੂੰ ਪੁਰਸ਼ਾਂ ਦੇ 71 ਕਿੱਲੋ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਿਆ ਸੀ। ਭਾਰਤ ਨੇ ਪੈਰਿਸ ਉਲੰਪਿਕ ’ਚ ਛੇ ਮੁੱਕੇਬਾਜ਼ ਉਤਾਰੇ ਸਨ। ਇਨ੍ਹਾਂ ’ਚ ਚਾਰ ਮਹਿਲਾ ਤੇ ਦੋ ਪੁਰਸ਼ ਸਨ।

LEAVE A REPLY

Please enter your comment!
Please enter your name here