16.2 C
Jalandhar
Monday, December 23, 2024
spot_img

ਬੰਦੂਕਧਾਰੀ ਬੈਂਕ ‘ਚੋਂ 13 ਲੱਖ ਲੁੱਟ ਕੇ ਫਰਾਰ

ਜਲੰਧਰ (ਇਕਬਾਲ ਸਿੰਘ ਉੱਭੀ)
ਸਥਾਨਕ ਸੋਢਲ ਇੰਡਸਟਰੀਅਲ ਇਲਾਕਾ ਸਥਿਤ ਯੂਕੋ ਬੈਂਕ ਵਿੱਚੋਂ ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਲੱਖਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ | ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ | ਤਿੰਨ ਲੁਟੇਰੇ ਬੈਂਕ ਦੇ ਅੰਦਰ ਆਏ, ਜਿਨ੍ਹਾਂ ਵਿੱਚੋਂ ਦੋ ਦੇ ਹੱਥਾਂ ਵਿਚ ਪਿਸਤੌਲ ਸਨ | ਉਨ੍ਹਾਂ ਆਉਂਦੇ ਹੀ ਸਟਾਫ ਅਤੇ ਅੰਦਰ ਬੈਠੇ ਗਾਹਕਾਂ ਨੂੰ ਗੰਨ ਪੁਆਇੰਟ ‘ਤੇ ਲੈ ਕੇ ਬੰਧਕ ਬਣਾ ਲਿਆ | ਕੈਸ਼ੀਅਰ ਤੋਂ 13 ਲੱਖ ਤੋਂ ਵੱਧ ਦੀ ਨਕਦੀ ਖੋਹ ਲਈ, ਇੱਕ ਕਰਮਚਾਰੀ ਮਹਿਲਾ ਤੋਂ ਸੋਨੇ ਦੇ ਗਹਿਣੇ ਵੀ ਲੁੱਟ ਲਏ ਤੇ ਫ਼ਰਾਰ ਹੋ ਗਏ | ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ , ਡੀ.ਸੀ.ਪੀ. ਜਸਕਰਨ ਸਿੰਘ ਤੇਜਾ , ਅੰਕੁਰ ਗੁਪਤਾ , ਜਗਮੋਹਨ ਸਿੰਘ ਸਮੇਤ ਕਈ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ |
ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਲਈ ਪੁਲਸ ਟੀਮਾਂ ਬਣਾ ਕੇ ਰਵਾਨਾ ਕਰ ਦਿੱਤੀਆਂ ਗਈਆਂ ਹਨ | ਸੀ.ਸੀ.ਟੀ.ਵੀ. ਦੇ ਆਧਾਰ ‘ਤੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

Related Articles

LEAVE A REPLY

Please enter your comment!
Please enter your name here

Latest Articles