9.2 C
Jalandhar
Sunday, December 22, 2024
spot_img

ਮੋਦੀ ਤੋਂ ਨਹੀਂ ਡਰਦੇ : ਰਾਹੁਲ

ਨਵੀਂ ਦਿੱਲੀ : ਨੈਸ਼ਨਲ ਹੇਰਾਲਡ ਕੇਸ ‘ਚ ਈ ਡੀ ਦੀ ਕਾਰਵਾਈ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਕਿਹਾ—ਸਾਨੂੰ ਡਰਾਇਆ ਨਹੀਂ ਜਾ ਸਕਦਾ, ਅਸੀਂ ਨਰਿੰਦਰ ਮੋਦੀ ਤੋਂ ਨਹੀਂ ਡਰਦੇ | ਅਸੀਂ ਦੇਸ਼, ਲੋਕਤੰਤਰ ਦੀ ਰੱਖਿਆ ਅਤੇ ਸਦਭਾਵਨਾ ਬਣਾਈ ਰੱਖਣ ਲਈ ਕੰਮ ਕਰਨਾ ਜਾਰੀ ਰੱਖਾਂਗੇ | ਮੈਂ ਆਪਣਾ ਕੰਮ ਕਰਦਾ ਰਹਾਂਗਾ, ਉਨ੍ਹਾ ਨੇ ਜੋ ਕਰਨਾ ਹੈ ਕਰਨ | ਕਾਂਗਰਸ ਨੇ ਵੀਰਵਾਰ ਦੋਸ਼ ਲਾਇਆ ਕਿ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ, ਅਜਿਹੇ ਸਮੇਂ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਸੰਮਨ ਜਾਰੀ ਕਰਨਾ ਦਰਸਾਉਂਦਾ ਹੈ ਕਿ ‘ਮੋਦੀਸ਼ਾਹੀ’ ਦਾ ਪੱਧਰ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ—ਜਦੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਈ ਡੀ ਨੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਸੰਮਨ ਕੀਤਾ ਹੈ | ਉਹ ਬਾਅਦ ਦੁਪਹਿਰ ਕਰੀਬ 12:20 ਵਜੇ ਸੰਸਦ ਤੋਂ ਬਾਹਰ ਹੋ ਗਏ ਅਤੇ ਈ ਡੀ ਸਾਹਮਣੇ ਪੇਸ਼ ਹੋਏ | ਮੋਦੀਸ਼ਾਹੀ ਦਾ ਮਿਆਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ | ਇਸ ਤੋਂ ਪਹਿਲਾਂ ਖੜਗੇ ਨੇ ਈ ਡੀ ਦੀ ਅਜਿਹੀ ਕਾਰਵਾਈ ਦੀ ਆਲੋਚਨਾ ਕੀਤੀ ਸੀ |

Related Articles

LEAVE A REPLY

Please enter your comment!
Please enter your name here

Latest Articles