ਨਵੀਂ ਦਿੱਲੀ : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਬੁੱਧਵਾਰ ਸੰਸਦ ’ਚ ਉੱਚ ਸਿੱਖਿਆ ਦੇ ਖਰਚੇ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਨੂੰ ਨਿਯਮਤ ਕਰਨ ਦੀ ਮੰਗ ਕੀਤੀ।
ਉਨ੍ਹਾ ਕਿਹਾ ਕਿ ਸਿੱਖਿਆ ਇੱਕ ਮੌਲਿਕ ਅਧਿਕਾਰ ਹੈ, ਪਰ ‘ਕੇ ਜੀ ਤੋਂ ਪੀ ਜੀ’ ਤੱਕ ਦੀ ਸਿੱਖਿਆ ਦੇ ਵਧ ਰਹੇ ਖਰਚੇ ਪਰਵਾਰਾਂ ’ਤੇ ਬਹੁਤ ਜ਼ਿਆਦਾ ਭਾਰ ਹਨ ਤੇ ਭਾਰਤ ’ਚ ਇੱਕ ਵਿਦਿਆਰਥੀ ਨੂੰ ਪੋਸਟ-ਗ੍ਰੈਜੂਏਸ਼ਨ ਤੱਕ ਸਿੱਖਿਆ ਦੇਣ ਦਾ ਖਰਚਾ 23-30 ਲੱਖ ਤੱਕ ਹੈ। ਇਹ ਵਿੱਤੀ ਬੋਝ ਬਹੁਤ ਸਾਰੇ ਵਿਦਿਆਰਥੀਆਂ ਨੂੰ ਘਰੇਲੂ ਸਿੱਖਿਆ ਦੇ ਉੱਚੇ ਖਰਚੇ ਕਾਰਨ ਵਿਦੇਸ਼ਾਂ ’ਚ ਸਿੱਖਿਆ ਲੈਣ ਲਈ ਮਜਬੂਰ ਕਰ ਰਿਹਾ ਹੈ।