ਇਸਲਾਮਾਬਾਦ : ਪਾਕਿਸਤਾਨ ’ਚ ਮੌਨਸੂਨ ਦੀ ਬਾਰਸ਼ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 154 ਹੋ ਗਈ ਹੈ। ਜ਼ਿਆਦਾਤਰ ਇਲਾਕਿਆਂ ’ਚ ਮੀਂਹ ਜਾਰੀ ਹੈ। 1 ਜੁਲਾਈ ਤੋਂ ਲੈ ਕੇ ਹੁਣ ਤੱਕ 1500 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਬਹੁਤੀਆਂ ਮੌਤਾਂ ਪੂਰਬੀ ਪੰਜਾਬ ਅਤੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬਿਆਂ ’ਚ ਹੋਈਆਂ ਹਨ।
ਸੁਨਾਮੀ ਦੀ ਚੇਤਾਵਨੀ
ਟੋਕੀਓ : ਜਾਪਾਨ ਦੇ ਦੱਖਣੀ ਤੱਟ ’ਤੇ ਵੀਰਵਾਰ ਸ਼ਕਤੀਸਾਲੀ ਭੁਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੁਚਾਲ ਦੀ ਸ਼ਿੱਦਤ 7.1 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਜਾਪਾਨ ਦੇ ਦੱਖਣੀ ਮੁੱਖ ਟਾਪੂ ਕਿਯੂਸੂ ਦੇ ਪੂਰਬੀ ਤੱਟ ਤੋਂ ਲਗਭਗ 30 ਕਿਲੋਮੀਟਰ ਦੀ ਡੂੰਘਾਈ ’ਤੇ ਕੇਂਦਰਤ ਸੀ। ਇਸੇ ਦੌਰਾਨ ਜਾਪਾਨ ਦੇ ਪਬਲਿਕ ਟੈਲੀਵਿਜ਼ਨ ਨੇ ਕਿਹਾ ਕਿ ਭੁਚਾਲ ਦੇ ਕੇਂਦਰ ਨੇੜੇ ਮੀਆਜਾਕੀ ਹਵਾਈ ਅੱਡੇ ’ਤੇ ਖਿੜਕੀਆਂ ਟੁੱਟਣ ਦੀਆਂ ਖਬਰਾਂ ਹਨ।