23.6 C
Jalandhar
Saturday, October 19, 2024
spot_img

ਸੈਨੀ ਵੱਲੋਂ ਸੌਗਾਤਾਂ ਦੇ ਗੱਫੇ

ਚੰਡੀਗੜ੍ਹ (ਕਿ੍ਰਸ਼ਨ ਗਰਗ)
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਸ਼ਨੀਵਾਰ ਜ਼ਿਲ੍ਹਾ ਗੁਰੂਗ੍ਰ੍ਰਾਮ ਵਿਚ ਪਟੌਦੀ ਵਿਧਾਨ ਸਭਾ ਦੇ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਲਗਭਗ 184 ਕਰੋੜ ਰੁਪਏ ਦੀਆਂ 87 ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ।ਇਸ ਤੋਂ ਇਲਾਵਾ ਉਨ੍ਹਾ ਪਟੌਦੀ ਜਨ ਸਭਾ ਵਿਚ ਐਲਾਨਾਂ ਦੀ ਝੜੀ ਲਗਾਉਦੇ ਹੋਏ ਹਲਕੇ ਦੇ ਵਿਕਾਸ ਕੰਮਾਂ ਲਈ 10 ਕਰੋੜ ਰੁਪਏ ਦਾ ਐਲਾਨ ਕੀਤਾ। ਨਾਲ ਹੀ ਪਿੰਡ ਤਾਜਪੁਰਨਗਰ, ਗੁਰੂਗ੍ਰਾਮ ਵਿਚ ਜ਼ਮੀਨ ਉਪਲੱਬਧ ਹੋਣ ’ਤੇ ਵੈਟਰਨਰੀ ਪੋਲੀਕਲੀਨਿਕ ਅਤੇ ਪਸ਼ੂ ਟਰਾਮਾ ਸੈਂਟਰ ਖੋਲਣ ਦਾ ਵੀ ਐਲਾਨ ਕੀਤਾ। ਇਸ ’ਤੇ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾ ਪਿੰਡ ਮਾਜਰੀ ਵਿਚ 3.50 ਕਰੋੜ ਰੁਪਏ ਦੀ ਲਾਗਤ ਨਾਲ ਪੋਲੀਟੈਕਨਿਕ ਕਾਲਜ ਖੋਲ੍ਹਣ, ਪਟੌਦੀ-ਫਰੂਖਨਗਰ ਜ਼ੋਨ ਨੂੰ ਲੋ ਪੋਟੈਂਸ਼ੀਅਲ ਜ਼ੋਨ ਤੋਂ ਮੀਡੀਅਮ ਪੋਟੈਂਸ਼ੀਅਲ ਜ਼ੋਨ ਐਲਾਨਣ ਅਤੇ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਦੇ ਸੁਧਾਰੀਕਰਨ ਲਈ 2.5 ਕਰੋੜ ਰੁਪਏ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਪਿੰਡ ਸਿਵਾੜੀ, ਪਿੰਡ ਜਸਾਤ ਤੇ ਦੌਲਤਾਬਾਦ ਵਿਚ 20.52 ਕਰੋੜ ਰੁਪਏ ਦੀ ਲਾਗਤ ਨਾਲ 33-33 ਕੇ ਵੀ ਦੇ ਪਾਵਰ ਹਾਊਸ ਬਣਾਉਣ ਦਾ ਵੀ ਐਲਾਨ ਕੀਤਾ।
ਇਸ ਤੋਂ ਇਲਾਵਾ ਮਾਨੇਸਰ ਵਿਚ ਨਗਰ ਨਿਗਮ ਦੇ ਨਵੇਂ ਭਵਨ ਦੇ ਨਿਰਮਾਣ ਦਾ ਵੀ ਐਲਾਨ ਕੀਤਾ। ਇਸ ’ਤੇ ਲਗਭਗ 76 ਕਰੋੜ ਰੁਪਏ ਦੀ ਲਗਾਤ ਆਵੇਗੀ। ਉਹਨਾ ਕਿਹਾ ਕਿ ਹੋਂਡਲ-ਨੁੂਹ-ਪਟੌਦੀ ਰੋਡ ਨੂੰ ਐੱਨ ਐੱਚ ਦਾ ਦਰਜਾ ਦਿਵਾਉਣ ਲਈ ਐੱਨ ਐੱਚ ਆਈ ਭਾਰਤ ਸਰਕਾਰ ਨਾਲ ਚਰਚਾ ਕੀਤੀ ਜਾਵੇਗੀ।
ਉਹਨਾ ਕਿਹਾ ਕਿ ਜੋ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਉਹ ਇਹ ਦੇਖਣ ਕਿ ਕੀ ਉਨ੍ਹਾਂ ਦੀ ਸਰਕਾਰ ਕਮਿਸ਼ਨ ਮੋਡ ਵਿਚ ਕੰਮ ਕਰਦੀ ਸੀ, ਜਦੋਂ ਕਿ ਸਾਡੀ ਡਬਲ ਇੰਜਣ ਦੀ ਸਰਕਾਰ ਮਿਸ਼ਨ ਮੋਡ ਵਿਚ ਕੰਮ ਕਰ ਰਹੀ ਹੈ।
ਕਾਂਗਰਸ ਦੇ ਸਮੇਂ ਵਿਚ ਜਾਤੀਵਾਦ, ਖੇਤਰਵਾਦ ਅਤੇ ਭਾਈ-ਭਤੀਜਵਾਦ ਦੀ ਰਾਜਨੀਤੀ ਹੁੰਦੀ ਸੀ, ਨੌਕਰੀਆਂ ਲਈ ਪਰਚੀ ਅਤੇ ਖਰਚੀ ਚਲਦੀ ਸੀ, ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਬੱਚਾ-ਬੱਚਾ ਜਾਣਦਾ ਹੈ। ਉਨ੍ਹਾਂ ਦੇ ਸਮੇਂ ਵਿਚ ਤਬਾਦਲਿਆਂ ਵਿਚ ਭਿ੍ਰਸ਼ਟਾਚਾਰ ਹੁੰਦਾ ਸੀ, ਜਦੋਂ ਕਿ ਅੱਜ ਤਬਾਦਲੇ ਆਨਲਾਈਨ ਹੁੰਦੇ ਹਨ।

Related Articles

LEAVE A REPLY

Please enter your comment!
Please enter your name here

Latest Articles