ਲਖਨਊ : ਬਸਪਾ ਸੁਪਰੀਮੋ ਮਾਇਆਵਤੀ ਨੇ ਐਤਵਾਰ ਐਲਾਨ ਕੀਤਾ ਕਿ ਉਨ੍ਹਾ ਦੀ ਪਾਰਟੀ ਜ਼ਿਮਨੀ ਚੋਣਾਂ ਦੌਰਾਨ ਯੂ ਪੀ ਦੀਆਂ ਸਾਰੀਆਂ 10 ਅਸੈਂਬਲੀ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਚੋਣ ਕਮਿਸ਼ਨ ਨੇ ਹਾਲਾਂਕਿ ਅਜੇ ਤੱਕ ਕਰਹਾਲ, ਮਿਲਕੀਪੁਰ, ਕਟੇਹਾਰੀ, ਕੁਨਦਾਰਕੀ, ਗਾਜ਼ੀਆਬਾਦ, ਖੈਰ, ਮੀਰਾਪੁਰ, ਫੂਲਪੁਰ, ਮਝਾਵਨ ਤੇ ਸੀਸਾਮਾਓ ਅਸੈਂਬਲੀ ਹਲਕਿਆਂ ਲਈ ਜ਼ਿਮਨੀ ਚੋਣਾਂ ਬਾਰੇ ਪ੍ਰੋਗਰਾਮ ਨਹੀਂ ਐਲਾਨਿਆ। ਮਾਇਆਵਤੀ ਨੇ ਪਾਰਟੀ ਦੇ ਅਹੁਦੇਦਾਰਾਂ, ਜ਼ਿਲ੍ਹਾ ਮੁਖੀਆਂ ਤੇ ਹੋਰ ਕਾਰਕੁਨਾਂ ਦੀ ਬੈਠਕ ਦੌਰਾਨ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਆਮ ਤੌਰ ’ਤੇ ਬਸਪਾ ਜ਼ਿਮਨੀ ਚੋਣਾਂ ਲੜਦੀ ਨਹੀਂ ਹੈ।