27.2 C
Jalandhar
Thursday, September 19, 2024
spot_img

ਨਟਵਰ ਸਿੰਘ ਦਾ ਦੇਹਾਂਤ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਜੀਜਾ ਕੇ. ਨਟਵਰ ਸਿੰਘ (93) ਦਾ ਸਨਿੱਚਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾ ਦੀ ਸਿਹਤ ਲੰਮੇ ਸਮੇਂ ਤੋਂ ਨਾਸਾਜ਼ ਸੀ। ਉਨ੍ਹਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾ ਦਾ ਜਨਮ 1931 ਵਿਚ ਰਾਜਸਥਾਨ ਦੇ ਭਰਤਪੁਰ ਵਿਚ ਹੋਇਆ ਸੀ। ਉਨ੍ਹਾ ਨੂੰ 1984 ਵਿਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਆਖਰੀ ਸਾਹ ਲੈਣ ਮੌਕੇ ਉਨ੍ਹਾ ਦਾ ਪੁੱਤਰ ਜਗਤ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਉਹ 2004-05 ਵਿਚ ਤੱਤਕਾਲੀ ਮਨਮੋਹਨ ਸਿੰਘ ਸਰਕਾਰ ਵਿਚ ਵਿਦੇਸ਼ ਮੰਤਰੀ ਰਹੇ। ਉਹ ਪਾਕਿਸਤਾਨ ਵਿਚ ਭਾਰਤ ਦੇ ਰਾਜਦੂਤ ਵੀ ਰਹੇ ਅਤੇ 1966 ਤੋਂ 1971 ਤੱਕ ਪ੍ਰ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਫਤਰ ਨਾਲ ਜੁੜੇ ਰਹੇ। ਉਨ੍ਹਾ ਆਪਣੀ ਆਤਮ ਕਥਾ ‘ਵਨ ਲਾਈਫ ਇਜ਼ ਨੌਟ ਇਨਫ’ ਸਣੇ ‘ਦਿ ਲੈਗੇਸੀ ਆਫ ਨਹਿਰੂ : ਏ ਮੈਮੋਰੀਅਲ ਟਿ੍ਰਬਿਊਟ’ ਤੇ ‘ਮਾਈ ਚਾਈਨਾ ਡਾਇਰੀ 1956-88’ ਵੀ ਲਿਖੀਆਂ। ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਭੈਣ ਹੇਮਿੰਦਰ ਕੌਰ ਨਟਵਰ ਸਿੰਘ ਨਾਲ ਵਿਆਹੀ ਹੋਈ ਸੀ।

 

Related Articles

LEAVE A REPLY

Please enter your comment!
Please enter your name here

Latest Articles