ਦੁਬਈ : ਲਾਲ ਸਾਗਰ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ੱਕੀ ਰੂਪ ਵਿਚ ਯਮਨ ਦੇ ਹੂਤੀ ਵਿਦਰੋਹੀਆਂ ਨੇ ਮੰਗਲਵਾਰ ਹਮਲੇ ਕੀਤੇੇ। ਇਹ ਹਮਲੇ ਉਸ ਸਮੇਂ ਹੋਏ ਹਨ, ਜਦੋਂ ਯਮਨ ਦਾ ਮੁੱਖ ਸਹਿਯੋਗੀ ਦੇਸ਼ ਈਰਾਨ ਹਮਾਸ ਆਗੂ ਇਸਮਾਈਲ ਹਨੀਆ ਦੀ ਹੱਤਿਆ ਦੇ ਗੁੱਸੇ ਵਿਚ ਇਜ਼ਰਾਈਲ ਖਿਲਾਫ ਹਮਲੇ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਪੱਛਮੀ ਏਸ਼ੀਆ ਖੇਤਰ ਵਿਚ ਤਣਾਅ ਵਧਣ ਦੇ ਸ਼ੰਕੇ ਪੈਦਾ ਹੋ ਗਏ ਹਨ।
ਬਿ੍ਰਟਿਸ਼ ਸੈਨਾ ਦੇ ਯੂਨਾਇਟਿਡ ਕਿੰਗਡਮ ਮੈਰੀਟਾਈਮ ਟਰੇਡ ਅਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਹਮਲਾ ਹੂਤੀਆਂ ਦੇ ਕਬਜ਼ੇ ਵਾਲੇ ਬੰਦਰਗਾਹ ਸ਼ਹਿਰ ਹੋਦੇਦਾ ਤੋਂ ਲੱਗਭੱਗ 115 ਕਿਲੋਮੀਟਰ ਦੂਰ ਹੋਇਆ। ਕੁਝ ਘੰਟਿਆਂ ਬਾਅਦ ਹੋਦੇਦਾ ਤੋਂ 180 ਕਿਲੋਮੀਟਰ ਦੂਰ ਦੂਜੇ ਹਮਲੇ ਵਿਚ ਵੀ ਜਹਾਜ਼ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ। ਹੂਤੀ ਵਿਰੋਧੀਆਂ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਹਾਲਾਂਕਿ, ਇਹ ਕਈ ਵਾਰ ਦੇਖਿਆ ਗਿਆ ਹੈ ਕਿ ਉਹ ਘਟਨਾ ਤੋਂ ਕਈ ਘੰਟਿਆਂ ਬਾਅਦ ਜਾਂ ਕਈ ਦਿਨਾਂ ਬਾਅਦ ਹਮਲਿਆਂ ’ਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕਰਦੇ ਹਨ।