ਜੈਪੁਰ : ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਖਿਨਵਸਰ ਉਪ ਮੰਡਲ ਦੇ ਪਿੰਡ ਪਚੌਰੀ ’ਚ ਬੰਦਾ ਪਤਨੀ ਨੂੰ ਮੋਟਰਸਾਈਕਲ ਦੇ ਪਿੱਛੇ ਰੱਸੀ ਨਾਲ ਬੰਨ੍ਹ ਕੇ ਕਾਫੀ ਦੂਰ ਤੱਕ ਘਸੀਟਦਾ ਰਿਹਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਹਰਕਤ ਦੌਰਾਨ ਔਰਤ ਮਦਦ ਲਈ ਰੌਲਾ ਪਾਉਦੀ ਰਹੀ, ਲੋਕ ਵੀਡੀਓ ਬਣਾਉਂਦੇ ਰਹੇ, ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਪ੍ਰੇਮ ਰਾਮ ਦਾ ਵਿਆਹ 10 ਮਹੀਨੇ ਪਹਿਲਾਂ ਹੀ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਹਰ ਰੋਜ਼ ਪਤਨੀ ਨੂੰ ਕੁੱਟਦਾ ਸੀ। ਪਤਨੀ ਆਪਣੀ ਭੈਣ ਨੂੰ ਮਿਲਣ ਲਈ ਜੈਸਲਮੇਰ ਜਾਣਾ ਚਾਹੁੰਦੀ ਸੀ।
ਪ੍ਰੇਮ ਰਾਮ ਨੇ ਮਨ੍ਹਾਂ ਕਰ ਦਿੱਤਾ। ਉਹ ਫਿਰ ਵੀ ਭੈਣ ਨੂੰ ਮਿਲਣ ਚਲੇ ਗਈ। ਇਸ ਤੋਂ ਨਾਰਾਜ਼ ਹੋ ਕੇ ਪ੍ਰੇਮ ਰਾਮ ਨੇ ਉਸ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਘਸੀਟਿਆ।