ਨਵੀਂ ਦਿੱਲੀ : ਕਾਂਗਰਸ ਨੇ ਤਿਲੰਗਾਨਾ ਤੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂੰ ਸਿੰਘਵੀ ਨੂੰ ਉਮੀਦਵਾਰ ਐਲਾਨਿਆ ਹੈ। ਇਹ ਸੀਟ ਕੇ. ਕੇਸ਼ਵਾ ਰਾਓ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ। ਰਾਓ 2013 ਵਿਚ ਕਾਂਗਰਸ ਛੱਡ ਕੇ ਤਿਲੰਗਾਨਾ ਰਾਸ਼ਟਰ ਸਮਿਤੀ ਵਿਚ ਜਾ ਕੇ ਰਾਜ ਸਭਾ ਮੈਂਬਰ ਬਣ ਗਏ ਸਨ। ਜੁਲਾਈ ਵਿਚ ਉਹ ਕਾਂਗਰਸ ’ਚ ਪਰਤ ਆਏ ਸਨ, ਜਿਸ ਕਰਕੇ ਉਨ੍ਹਾ ਨੂੰ ਸੀਟ ਛੱਡਣੀ ਪਈ ਸੀ।