24 C
Jalandhar
Friday, October 18, 2024
spot_img

ਫੋਗਾਟ ਦੀ ਜਾਨ ਜਾ ਸਕਦੀ ਸੀ!

ਨਵੀਂ ਦਿੱਲੀ : ਪੈਰਿਸ ਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਕੋਈ ਤਮਗਾ ਹਾਸਲ ਕਰਨ ਵਿਚ ਨਾਕਾਮ ਰਹੀ ਭਲਵਾਨ ਵਿਨੇਸ਼ ਫੋਗਾਟ ਦੇ ਕੋਚ ਵੂਲਰ ਅਕੋਸ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਇਕ ਪਲ ਲਈ ਉਸ ਨੂੰ ਲੱਗਾ ਕਿ ਫੋਗਾਟ ਆਪਣੀ ਜਾਨ ਗੁਆ ਸਕਦੀ ਹੈ | ਵੂਲਰ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਫੋਗਾਟ ਨੇ ਜਿਸ ਤਰੀਕੇ ਨਾਲ ਭਾਰ ਘੱਟ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਦੇਖ ਕੇ ਇਕ ਸਮੇਂ ਤਾਂ ਅਜਿਹਾ ਲੱਗਾ ਕਿ ਸ਼ਾਇਦ ਉਹ ਆਪਣੀ ਜਾਨ ਗੁਆ ਦੇਵੇ | ਵੂਲਰ ਨੇ ਕਿਹਾ-ਸੈਮੀਫਾਈਨਲ ਤੋਂ ਬਾਅਦ ਫੋਗਾਟ ਦਾ ਭਾਰ 2.7 ਕਿੱਲੋ ਵਧ ਗਿਆ ਸੀ | ਇੱਕ ਘੰਟਾ 20 ਮਿੰਟ ਵਰਕਆਊਟ ਕਰਨ ਦੇ ਬਾਵਜੂਦ ਡੇਢ ਕਿੱਲੋ ਬਚਿਆ ਸੀ | 50 ਮਿੰਟਾਂ ਲਈ ਸੌਨਾ ਸੈਸ਼ਨ ਸੀ, ਜਿਸ ‘ਚ ਕੋਈ ਪਸੀਨਾ ਨਹੀਂ ਆਇਆ ਸੀ | ਇਸ ਦੇ ਬਾਵਜੂਦ ਉਸ ਨੇ ਕਈ ਕਾਰਡੀਓ ਮਸ਼ੀਨਾਂ ‘ਤੇ ਵਰਕਆਊਟ ਕੀਤਾ | ਉਹ ਅੱਧੀ ਰਾਤ ਤੋਂ ਸਵੇਰੇ 5.30 ਵਜੇ ਤੱਕ ਕੁਸ਼ਤੀ ਅਤੇ ਕਾਰਡੀਓ ਕਰਦੀ ਰਹੀ | ਕਈ ਵਾਰ ਉਹ ਥਕਾਵਟ ਕਾਰਨ ਹੇਠਾਂ ਡਿੱਗ ਪਈ | ਮੈਂ ਸੱਚਮੁੱਚ ਮਹਿਸੂਸ ਕੀਤਾ ਕਿ ਉਸ ਦੀ ਜਾਨ ਨੂੰ ਖਤਰਾ ਸੀ |
ਇੰਨੀ ਮਿਹਨਤ ਕਰਨ ਦੇ ਬਾਵਜੂਦ ਜਦੋਂ ਫਾਈਨਲ ਵਾਲੇ ਦਿਨ ਫੋਗਾਟ ਦਾ ਭਾਰ 100 ਗ੍ਰਾਮ ਵੱਧ ਨਿਕਲਿਆ ਤਾਂ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ | ਹਾਲਾਂਕਿ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ | ਕੋਚ ਵੂਲਰ ਨੇ ਦੱਸਿਆ ਕਿ ਉਸ ਦੌਰਾਨ ਫੋਗਾਟ ਨੇ ਕਿਹਾ-ਕੋਚ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ | ਮੈਂ ਦੁਨੀਆ ਦੀ ਸਭ ਤੋਂ ਵਧੀਆ ਭਲਵਾਨ ਨੂੰ ਹਰਾਇਆ ਹੈ | ਮੈਂ ਆਪਣਾ ਟੀਚਾ ਹਾਸਲ ਕਰ ਲਿਆ | ਮੈਂ ਸਾਬਤ ਕਰ ਦਿੱਤਾ ਹੈ ਕਿ ਮੈਂ ਬਿਹਤਰੀਨ ਭਲਵਾਨਾਂ ਵਿੱਚੋਂ ਇੱਕ ਹਾਂ | ਸਾਡੀ ਖੇਡ ਯੋਜਨਾ ਨੇ ਕੰਮ ਕੀਤਾ ਹੈ | ਮੈਡਲ ਸਿਰਫ ਇੱਕ ਚੀਜ਼ ਹੈ, ਪ੍ਰਦਰਸ਼ਨ ਮਾਇਨੇ ਰੱਖਦਾ ਹੈ |

Related Articles

LEAVE A REPLY

Please enter your comment!
Please enter your name here

Latest Articles