ਮਾਨ ਦੀ ਸਿਸੋਦੀਆ ਤੇ ਸੁਨੀਤਾ ਨਾਲ ਮੁਲਾਕਾਤ

0
150

ਚੰਡੀਗੜ੍ਹ (ਗੁਰਜੀਤ ਬਿੱਲਾ) -ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕÏਮੀ ਆਗੂ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ¢ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਸੋਦੀਆ ਲਗਭਗ ਡੇਢ ਸਾਲ ਤੱਕ ਤਾਨਾਸ਼ਾਹੀ ਦਾ ਸ਼ਿਕਾਰ ਰਹੇ, ਪਰ ਆਖ਼ਰਕਾਰ ਸੱਚ ਦੀ ਹੀ ਜਿੱਤ ਹੁੰਦੀ ਹੈ¢ ਸ਼ੁੱਕਰਵਾਰ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਵੀ ਸੀ¢ ਇਸੇ ਲਈ ਮਾਨ ਨੇ ਸੁਨੀਤਾ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ¢ ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਜਲਦੀ ਬਾਹਰ ਆਉਣਗੇ¢ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੇ ਪਾਰਟੀ ਦੇ ਖ਼ਿਲਾਫ਼ ਅਫ਼ਵਾਹਾਂ ਫੈਲਾਈਆਂ ਅਤੇ ਇਹ ਵੀ ਝੂਠਾ ਪ੍ਰਚਾਰ ਕੀਤਾ ਕਿ ਸ਼ਾਇਦ ਕੇਜਰੀਵਾਲ ਸਿਸੋਦੀਆ ਦਾ ਨਾਂ ਲੈ ਲੈਣ ਅਤੇ ਸਿਸੋਦੀਆ ਕੇਜਰੀਵਾਲ ਦਾ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਸਭਿਆਚਾਰ ਨਹੀਂ ਹੈ¢ ਅਸੀਂ ਇਕੱਠੇ ਕੰਮ ਕਰਨ ਵਾਲੇ ਲੋਕ ਹਾਂ¢

LEAVE A REPLY

Please enter your comment!
Please enter your name here